ਸੋਨੇ ਚਾਂਦੀ ਦੀ ਕੀਮਤ ਵਿੱਚ ਹਰ ਦਿਨ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ । ਇਸ ਹਫਤੇ ਸੋਨੇ ਅਤੇ ਚਾਂਦੀ ਦੀਆ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਦਸ ਦਇਏ ਕਿ ਇਸ ਹਫਤੇ ਸੋਨਾ ਦੀ ਕੀਮਤ ਵਿੱਚ 642 ਰੁਪਏ ਅਤੇ ਚਾਂਦੀ 870 ਰੁਪਏ ਦਾ ਵਾਧਾ ਹੋਇਆ ਹੈ ਮਾਹਿਰਾਂ ਅਨੁਸਾਰ ਇਸ ਸਾਲ ਦੇ ਅਖੀਰਲੇ ਹਫਤੇ ਤੱਕ ਸੋਨੇ ਦੀ ਕੀਮਤ 50 ਹਜ਼ਾਰ ਤੱਕ ਪੁਹੰਚਣ ਦਾ ਅਨੁਮਾਨ ਹੈ।

ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਇਸ ਹਫਤੇ ਸਰਾਫਾ ਬਾਜ਼ਾਰ ‘ਚ ਸੋਨਾ 642 ਰੁਪਏ ਮਹਿੰਗਾ ਹੋ ਕੇ 48,791 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਇਸ ਹਫਤੇ ਦੀ ਸ਼ੁਰੂਆਤ ‘ਚ ਯਾਨੀ 13 ਦਸੰਬਰ ਨੂੰ ਇਹ 48,109 ਰੁਪਏ ‘ਤੇ ਸੀ। ਉੱਥੇ ਹੀ, ਚਾਂਦੀ ‘ਚ ਵੀ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਇਸ ਦੇ ਨਤੀਜੇ ਵਜੋਂ ਇਹ ਇਕ ਵਾਰ ਫਿਰ 62 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਹਫਤੇ ਪਹਿਲਾਂ ਇਹ 60,941 ਰੁਪਏ ਸੀ, ਜੋ ਹੁਣ 61,811 ਰੁਪਏ ਹੈ, ਯਾਨੀ ਇਸ ਹਫਤੇ ਇਸ ਦੀ ਕੀਮਤ 870 ਰੁਪਏ ਵਧ ਗਈ ਹੈ।












