September 8, 2026, 3:23 am
----------- Advertisement -----------
HomeNewsBreaking Newsਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਅਮਰੀਕਾ 'ਚ ਹੋਈ ਮੌਤ?

ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਅਮਰੀਕਾ ‘ਚ ਹੋਈ ਮੌਤ?

Published on

----------- Advertisement -----------

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਇੱਕ ਅਮਰੀਕੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਹੈ ਕਿ ਗੋਲਡੀ ਬਰਾੜ ਨੂੰ ਮੰਗਲਵਾਰ (30 ਅਪ੍ਰੈਲ) ਦੀ ਸ਼ਾਮ 5:25 ਵਜੇ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿੱਚ ਗੋਲੀ ਮਾਰ ਦਿੱਤੀ ਗਈ ਸੀ।ਗੋਲਡੀ ਬਰਾੜ ਆਪਣੇ ਇੱਕ ਦੋਸਤ ਨਾਲ ਘਰ ਦੇ ਬਾਹਰ ਗਲੀ ਵਿੱਚ ਖੜ੍ਹਾ ਸੀ। ਇਸ ਦੌਰਾਨ ਕੁਝ ਬਦਮਾਸ਼ ਆਏ ਅਤੇ ਗੋਲੀਆਂ ਚਲਾ ਕੇ ਭੱਜ ਗਏ।

ਉੱਧਰ ਦੂਜੇ ਪਾਸੇ ਮੀਡੀਆ ਦੇ ਹਵਾਲੇ ਨਾਲ ਖਬਰ ਸਾਹਮਣੇ ਆਈ ਹੈ ਕਿ ਮਾਰੇ ਜਾਣ ਵਾਲਾ ਵਿਅਕਤੀ ਅਸਲ ਵਿੱਚ ਗੋਲਡੀ ਬਰਾੜ ਨਹੀਂ ਬਲਕਿ ਡਰੱਗ ਦੇ ਕਾਰੋਬਾਰ ਵਿੱਚ ਸ਼ਾਮਿਲ ਕੋਈ ਹੋਰ ਗੋਲਡੀ ਮਾਰਿਆ ਗਿਆ ਹੈ, ਹਾਲਾਂਕਿ ਪੰਜਾਬ ਪੁਲਿਸ ਅਮਰੀਕਾ ਵਿੱਚ ਆਪਣੇ ਸੂਤਰਾਂ ਤੋਂ ਵੀ ਇਹ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਆਖਰਕਾਰ ਕਿਸ ਦੀ ਹੱਤਿਆ ਹੋਈ ਹੈ। ਅਮਰੀਕਾ ਦੀ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਇਸਦੀ ਅਜੇ ਕੋਈ ਪੁਸ਼ਟੀ ਨਹੀ ਕੀਤੀ ਗਈ ਹੈ


29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਪਹਿਲਾਂ ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਫਿਰ ਗੋਲਡੀ ਬਰਾੜ ਨੇ ਇੱਕ ਟੀਵੀ ਚੈਨਲ ‘ਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਉਸ ਨੇ ਮੂਸੇਵਾਲਾ ਨੂੰ ਮਾਰਿਆ ਸੀ।

ਉਸ ਨੇ ਮੂਸੇਵਾਲਾ ‘ਤੇ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਗੋਲਡੀ ਨੇ ਦਾਅਵਾ ਕੀਤਾ ਸੀ ਕਿ ਜਦੋਂ ਪੁਲਿਸ ਨੇ ਮੂਸੇਵਾਲਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਸ ਨੂੰ ਕਤਲ ਕਰਨ ਲਈ ਮਜਬੂਰ ਕੀਤਾ ਗਿਆ। ਗੋਲਡੀ ਨੇ ਹਰਿਆਣਾ ਅਤੇ ਪੰਜਾਬ ਤੋਂ 6 ਸ਼ੂਟਰ ਭੇਜ ਕੇ ਮੂਸੇਵਾਲਾ ਦਾ ਕਤਲ ਕਰਵਾਇਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...

ਘਰੇਲੂ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ...

ਚੋਰੀ ਦੇ ਡਰੋਂ ਗਜ਼ਬ ਜੁਗਾੜ! ਘਰ ਦੇ ਬਾਹਰ ਨਹੀਂ ਛੱਤ ‘ਤੇ ਖੜ੍ਹੀ ਕਰ ਦਿੱਤੀ ਲੱਖਾਂ ਦੀ ਸਕਾਰਪੀਓ

ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ...

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...