ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ 6 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਧੋਰਾਜੀ ਤੋਂ ਮਹਿੰਦਰਭਾਈ ਪਡਾਲੀਆ, ਭਾਵਨਗਰ ਪੂਰਬੀ ਤੋਂ ਸੇਜਲ ਪੰਡਯਾ, ਖੰਭਾਲੀਆ ਤੋਂ ਮੂਲੂਭਾਈ ਬੇਰਾ, ਕੁਟੀਆਣਾ ਤੋਂ ਧੇਲੀਬੇਨ ਓਡੇਦਰਾ, ਡੇਡਿਆਪਾੜਾ ਤੋਂ ਹਿਤੇਸ਼ ਵਸਾਵਾ ਅਤੇ ਚੋਰਿਆਸੀ ਤੋਂ ਸੰਦੀਪ ਦੇਸਾਈ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪਾਰਟੀ ਨੇ ਹੁਣ ਤੱਕ 166 ਉਮੀਦਵਾਰਾਂ ਦਾ ਐਲਾਨ ਕੀਤਾ ਹੈ।













