ਰਾਜਸਥਾਨ ਦੇ ਨਵੇਂ ਰਾਜਪਾਲ ਹਰੀਭਾਊ ਕਿਸ਼ਨਰਾਓ ਬਾਗੜੇ ਨੇ ਬੁੱਧਵਾਰ ਨੂੰ ਰਾਜ ਭਵਨ ‘ਚ ਰਾਜਪਾਲ ਵਜੋਂ ਸਹੁੰ ਚੁੱਕੀ। ਹਾਈ ਕੋਰਟ ਦੇ ਚੀਫ਼ ਜਸਟਿਸ ਐਮਐਮ ਸ੍ਰੀਵਾਸਤਵ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਉਨ੍ਹਾਂ ਨੇ ਹਿੰਦੀ ਵਿੱਚ ਸਹੁੰ ਚੁੱਕੀ।
ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਵਿਧਾਨ ਸਭਾ ਸਪੀਕਰ ਵਾਸੂਦੇਵ ਦੇਵਨਾਨੀ, ਉਪ ਮੁੱਖ ਮੰਤਰੀ ਦੀਆ ਕੁਮਾਰੀ, ਪ੍ਰੇਮਚੰਦ ਬੈਰਵਾ ਸਮੇਤ ਮੰਤਰੀ ਮੰਡਲ ਅਤੇ ਵਿਧਾਇਕ ਮੌਜੂਦ ਸਨ। ਹਰੀਭਾਊ ਨੂੰ ਸੂਬੇ ਦਾ 45ਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਹਨ।
ਇਸ ਤੋਂ ਪਹਿਲਾਂ ਹਰਿਭਾਊ ਕਿਸ਼ਨਰਾਓ ਬਾਗੜੇ ਜੈਪੁਰ ਦੇ ਗੋਵਿੰਦਦੇਵ ਜੀ ਮੰਦਰ ਪਹੁੰਚੇ। ਉਨ੍ਹਾਂ ਨੇ ਪ੍ਰਭੂ ਦੇ ਦਰਸ਼ਨ ਕੀਤੇ ਅਤੇ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਗੋਵਿੰਦਦੇਵ ਜੀ ਮੰਦਰ ਪਹੁੰਚਣ ‘ਤੇ ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਗੋਵਿੰਦਦੇਵ ਜੀ ਦੀ ਤਸਵੀਰ ਭੇਟ ਕੀਤੀ।
----------- Advertisement -----------
ਹਰੀਭਾਊ ਕਿਸ਼ਨਰਾਓ ਬਾਗੜੇ ਬਣੇ ਰਾਜਸਥਾਨ ਦੇ ਰਾਜਪਾਲ, ਰਾਜ ਭਵਨ ‘ਚ ਹੋਇਆ ਸਹੁੰ ਚੁੱਕ ਸਮਾਗਮ
Published on
----------- Advertisement -----------
----------- Advertisement -----------