ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਣਾ ਸ਼ਹਿਰ ਦੇ ਵਸਨੀਕ ਰੈਡੀਮੇਡ ਕੱਪੜਾ ਵਪਾਰੀ ਵਰੁਣ ਸੈਣੀ ਨੇ ਆਪਣੇ ਪੁੱਤਰ ਲਵ ਦੇ ਪਹਿਲੇ ਜਨਮ ਦਿਨ ‘ਤੇ ਬੇਟੇ ਨੂੰ ਇਕ ਅਨਮੋਲ ਤੋਹਫਾ ਦਿੱਤਾ ਹੈ। ਵਰੁਣ ਸੈਣੀ ਨੇ ਆਪਣੇ ਬੇਟੇ ਲਵ ਲਈ ਚੰਦਰਮਾ ‘ਤੇ ਦੋ ਏਕੜ ਜ਼ਮੀਨ ਖਰੀਦੀ ਹੈ। ਵਰੁਣ ਨੂੰ ਇੰਟਰਨੈਸ਼ਨਲ ਲੂਨਰ ਲੈਂਡ ਅਥਾਰਟੀ ਦੀ ਤਰਫੋਂ ਯੂਐਸ ਤੋਂ ਚੰਦਰ ਸੰਪਤੀ ਦਾ ਰਜਿਸਟਰਡ ਕਲੇਮ ਡੀਡ ਵੀ ਪ੍ਰਾਪਤ ਹੋਇਆ ਹੈ। ਦੱਸ ਦਈਏ ਕਿ ਸੂਬੇ ‘ਚ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ।
ਵਰੁਣ ਨੇ ਦੱਸਿਆ ਕਿ ਉਸ ਦੇ ਇਕ ਸਾਲ ਦੇ ਬੇਟੇ ਲਵ ਦਾ ਜਨਮਦਿਨ 25 ਅਗਸਤ ਨੂੰ ਸੀ, ਇਸ ਲਈ ਉਸ ਨੇ ਚੰਦਰਮਾ ‘ਤੇ ਜ਼ਮੀਨ ਖਰੀਦਣ ਲਈ ਅਮਰੀਕਾ ਸਥਿਤ ਇੰਟਰਨੈਸ਼ਨਲ ਲੂਨਰ ਲੈਂਡ ਅਥਾਰਟੀ ਨੂੰ ਅਰਜ਼ੀ ਦਿੱਤੀ ਸੀ। ਕਰੀਬ ਡੇਢ ਮਹੀਨੇ ਦੀ ਪ੍ਰਕਿਰਿਆ ਤੋਂ ਬਾਅਦ ਆਖਰਕਾਰ ਹੁਣ ਉਸ ਨੂੰ ਰਜਿਸਟ੍ਰੇਸ਼ਨ ਮਿਲ ਗਈ ਹੈ। ਇਸ ਵਿੱਚ ਉਸ ਦੀ ਜ਼ਮੀਨ ਦਾ ਨਕਸ਼ਾ ਵੀ ਮਿਲਿਆ ਹੈ। ਦੋ ਏਕੜ ਦੇ ਕਰੀਬ ਜ਼ਮੀਨ ਹੈ ਪਰ ਇਹ ਉਨ੍ਹਾਂ ਦੇ ਪੁੱਤਰ ਲਈ ਅਨਮੋਲ ਤੋਹਫ਼ਾ ਹੈ।
ਦੱਸ ਦਈਏ ਕਿ ਵਰੁਣ ਦੇ ਪਿਤਾ ਵਜ਼ੀਰ ਚੰਦ ਮਿੰਨੀ ਬੈਂਕ ਦੇ ਡਾਇਰੈਕਟਰ ਰਹਿ ਚੁੱਕੇ ਹਨ ਜਦਕਿ ਮਾਂ ਮੀਨਾ ਦੇਵੀ ਘਰੇਲੂ ਔਰਤ ਹੈ। ਵਰੁਣ ਦੀ ਪਤਨੀ ਪੂਨਮ ਸੈਣੀ ਇੱਕ ਘਰੇਲੂ ਔਰਤ ਹੈ। ਪਰਿਵਾਰ ਦੇ ਸਾਰੇ ਮੈਂਬਰ ਇਸ ਤੋਹਫ਼ੇ ਤੋਂ ਬਹੁਤ ਖੁਸ਼ ਹਨ। ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਆਮਦ ਹੈ।
----------- Advertisement -----------
ਹਰਿਆਣਾ ਦੇ ਕਪੜਾ ਵਪਾਰੀ ਨੇ ਬੇਟੇ ਨੂੰ ਪਹਿਲੇ ਜਨਮ ਦਿਨ ‘ਤੇ ਦਿੱਤਾ ਅਨੋਖਾ ਤੋਹਫਾ, ਚੰਨ ‘ਤੇ ਖਰੀਦੀ ਦੋ ਏਕੜ ਜ਼ਮੀਨ
Published on
----------- Advertisement -----------
----------- Advertisement -----------












