ਆਗਰਾ-ਹਾਥਰਸ ਰੋਡ ‘ਤੇ 6 ਸਤੰਬਰ ਦੀ ਸ਼ਾਮ ਕਰੀਬ 6 ਵਜੇ ਜਨਰਥ ਬੱਸ ਅਤੇ ਟਾਟਾ ਏਸ ਵਾਹਨ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ‘ਚ 15 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ‘ਚ 18 ਲੋਕ ਜ਼ਖਮੀ ਹੋਏ ਹਨ। ਅੱਠ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਉੱਚ ਕੇਂਦਰ ਰੈਫ਼ਰ ਕਰ ਦਿੱਤਾ ਗਿਆ ਹੈ। ਬਾਕੀਆਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਆਗਰਾ-ਹਾਥਰਸ ਰੋਡ ‘ਤੇ ਚਾਂਦਪਾ ਥਾਣਾ ਖੇਤਰ ਦੇ ਨਗਲਾ ਭੂਸ ਬਾਈਪਾਸ ਕਪੂਰਾ ਚੌਰਾਹੇ ਨੇੜੇ ਵਾਪਰਿਆ। ਹਾਦਸੇ ਦਾ ਕਾਰਨ ਟਾਟਾ ਏਸ ਗੱਡੀ ਦਾ ਗਲਤ ਤਰੀਕੇ ਨਾਲ ਓਵਰਟੇਕ ਕਰਨਾ ਦੱਸਿਆ ਜਾ ਰਿਹਾ ਹੈ। ਮਰਨ ਵਾਲਿਆਂ ‘ਚੋਂ 14 ਆਗਰਾ ਦੇ ਖੰਡੌਲੀ ਥਾਣਾ ਖੇਤਰ ਦੇ ਪਿੰਡ ਸੇਮਰਾ ਦੇ ਵਸਨੀਕ ਸਨ, ਜਦਕਿ ਇਕ ਫ਼ਿਰੋਜ਼ਾਬਾਦ ਜ਼ਿਲ੍ਹੇ ਦਾ ਵਸਨੀਕ ਸੀ।
ਦੱਸਿਆ ਜਾ ਰਿਹਾ ਹੈ ਕਿ ਰਾਜੂਦੀਨ ਨਾਮਕ ਵਿਅਕਤੀ ਦੀ ਮਾਤਾ ਅੰਗੂਰੀ ਵਾਸੀ ਪਿੰਡ ਮੁਕੰਦਖੇੜਾ ਦਾ ਦੇਹਾਂਤ ਹੋ ਗਿਆ ਸੀ। 6 ਸਤੰਬਰ ਨੂੰ ਉਸ ਦੀ ਚਾਲੀਵੀਂ ਸੀ। ਇਸ ਲਈ ਟਾਟਾ ਏਸ (ਛੋਟਾ ਹਾਥੀ) ਵਿੱਚ ਰਾਜੂਦੀਨ ਦੇ ਸਹੁਰੇ ਪਿੰਡ ਸੇਮਰਾ ਤੋਂ ਕਰੀਬ 35 ਵਿਅਕਤੀ ਆਏ ਸਨ। ਇਹ ਲੋਕ 6 ਸਤੰਬਰ ਨੂੰ ਸ਼ਾਮ ਕਰੀਬ 5.30 ਵਜੇ ਆਗਰਾ ਲਈ ਰਵਾਨਾ ਹੋਏ ਸਨ।ਜਦੋਂ ਉਹ ਕੋਤਵਾਲੀ ਚਾਂਦਪਾ ਇਲਾਕੇ ਦੇ ਕਪੂਰਾ ਚੌਰਾਹੇ ਨੇੜੇ ਪਹੁੰਚੇ ਤਾਂ ਟਾਟਾ ਏਸ ਸਾਹਮਣੇ ਤੋਂ ਆ ਰਹੀ ਜਨਰਥ ਬੱਸ ਨਾਲ ਟਕਰਾ ਗਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਥਰਸ ਸੜਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।
----------- Advertisement -----------
ਹਾਥਰਸ ‘ਚ ਵੱਡਾ ਹਾਦਸਾ: ਬੱਸ ਦੀ ਪਿਕਅੱਪ ਗੱਡੀ ਨਾਲ ਟੱਕਰ, 15 ਲੋਕਾਂ ਦੀ ਮੌਤ
Published on
----------- Advertisement -----------
----------- Advertisement -----------












