ਰਾਜਸਥਾਨ ਦੇ ਜੈਸਲਮੇਰ ਦੇ ਰਾਮਦੇਵਰਾ ਇਲਾਕੇ ‘ਚ ਹਵਾਈ ਸੈਨਾ ਦੇ ਲੜਾਕੂ ਜਹਾਜ਼ ਤੋਂ ਬੰਬ ਵਰਗੀ ਚੀਜ਼ ਡਿੱਗਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ। ਪੋਖਰਣ ਫੀਲਡ ਫਾਇਰਿੰਗ ਰੇਂਜ ਵਿੱਚ 8 ਫੁੱਟ ਡੂੰਘਾ ਟੋਆ ਬਣ ਗਿਆ। ਇਹ ਘਟਨਾ ਆਬਾਦੀ ਤੋਂ ਦੂਰ ਇਕ ਸੁੰਨਸਾਨ ਇਲਾਕੇ ‘ਚ ਵਾਪਰੀ। ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਅਲਰਟ ਮੋਡ ਵਿੱਚ ਆ ਗਈ।
ਜਾਣਕਾਰੀ ਪਿੰਡ ਰਠੌੜਾ ਦੇ ਖੀਵ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੁਪਹਿਰ ਕਰੀਬ 12 ਵਜੇ ਵਾਪਰੀ। ਪਿੰਡ ਦੇ ਉੱਪਰ ਇੱਕ ਜਹਾਜ਼ ਬਹੁਤ ਘੱਟ ਉਚਾਈ ‘ਤੇ ਉੱਡ ਰਿਹਾ ਸੀ। ਇਸ ਦੌਰਾਨ ਪਿੰਡ ਦੀ ਆਬਾਦੀ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚ ਗਏ।
ਪੋਕਰਨ ਦੇ ਏਐਸਪੀ ਗੋਪਾਲ ਸਿੰਘ ਭਾਟੀ ਨੇ ਦੱਸਿਆ, ‘ਘਟਨਾ ਦੀ ਸੂਚਨਾ ਮਿਲਣ ‘ਤੇ ਰਾਮਦੇਵਰਾ ਪੁਲਿਸ ਮੌਕੇ ‘ਤੇ ਪਹੁੰਚ ਗਈ । ਪੁਲਿਸ ਨੇ ਇਸ ਬਾਰੇ ਆਰਮੀ, ਬੀਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਇਹ ਘਟਨਾ ਪੋਕਰਨ ਸਥਿਤ ਆਰਮੀ ਰੇਂਜ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਵਾਪਰੀ। ਪੋਕਰਨ ਫੀਲਡ ਫਾਇਰਿੰਗ ਰੇਂਜ ਖੇਤਰ ਦੇ ਨੇੜੇ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਾਰਤੀ ਹਵਾਈ ਸੈਨਾ ਨੇ ਟਵਿੱਟਰ ‘ਤੇ ਲਿਖਿਆ, ‘ਅੱਜ, ਪੋਖਰਣ ਫਾਇਰਿੰਗ ਰੇਂਜ ਦੇ ਨੇੜੇ ਤਕਨੀਕੀ ਨੁਕਸ ਕਾਰਨ, ਇੱਕ ਏਅਰ ਸਟੋਰ ਅਣਜਾਣੇ ਵਿੱਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਤੋਂ ਬਾਹਰ ਨਿਕਲ ਗਿਆ। ਇਸ ਘਟਨਾ ਦੀ ਜਾਂਚ ਲਈ ਭਾਰਤੀ ਹਵਾਈ ਸੈਨਾ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।