ਲਾਹੌਰ ਦੇ ਇਕ ਗਰਲ ਹੋਸਟਲ ਦੇ ਵਾਸ਼ਰੂਮ ਵਿਚ ਕੈਮਰੇ ਲੁਕਾਏ ਗਏ ਸਨ। ਪੁਲਿਸ ਮੁਤਾਬਕ ਮਾਮਲਾ ਲਾਹੌਰ ਦੇ ਜੇਹਾਰ ਕਸਬੇ ਦਾ ਹੈ। ਕੈਮਰਿਆਂ ਦੀ ਵਰਤੋਂ ਕਰਕੇ ਹੋਸਟਲ ‘ਚ ਰਹਿਣ ਵਾਲੀਆਂ ਲੜਕੀਆਂ ਦੀਆਂ ਅਸ਼ਲੀਲ ਵੀਡੀਓਜ਼ ਬਣਾਈਆਂ ਜਾ ਰਹੀਆਂ ਸਨ।
ਦੱਸ ਦਈਏ ਕਿ ਹੋਸਟਲ ‘ਚ ਰਹਿਣ ਵਾਲੀ ਲੜਕੀ ਦੇ ਚਾਚੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਹੋਸਟਲ ‘ਤੇ ਛਾਪਾ ਮਾਰ ਕੇ ਵਾਸ਼ਰੂਮ ‘ਚ ਲੱਗੇ ਕੈਮਰੇ ਬਰਾਮਦ ਕਰ ਲਏ। ਸਮਾ ਟੀਵੀ ਮੁਤਾਬਕ ਹੋਸਟਲ ਵਿੱਚ ਕਰੀਬ 40 ਲੜਕੀਆਂ ਰਹਿ ਰਹੀਆਂ ਸਨ। ਇਨ੍ਹਾਂ ਸਾਰਿਆਂ ਨੂੰ ਹੋਸਟਲ ਖਾਲੀ ਕਰਨ ਲਈ ਕਿਹਾ ਗਿਆ ਹੈ।
ਪੁਲਿਸ ਨੇ ਸਾਰੀਆਂ 40 ਲੜਕੀਆਂ ਦੇ ਬਿਆਨ ਦਰਜ ਕਰ ਲਏ ਹਨ। ਸਾਰਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਾਸ਼ਰੂਮ ਵਿੱਚ ਕੈਮਰੇ ਲਗਾਏ ਹੋਏ ਪਾਏ ਹਨ। ਹਾਲਾਂਕਿ ਜਦੋਂ ਤੱਕ ਪੁਲਿਸ ਹੋਸਟਲ ਪਹੁੰਚੀ, ਸਾਰੇ ਦੋਸ਼ੀ ਫਰਾਰ ਹੋ ਚੁੱਕੇ ਸਨ। ਪੁਲਸ ਨੇ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕੁਝ ਮਹੀਨੇ ਪਹਿਲਾਂ ਪਾਕਿਸਤਾਨ ਵਿੱਚ ਵੀ ਅਜਿਹਾ ਹੀ ਇੱਕ ਸਕੈਂਡਲ ਸਾਹਮਣੇ ਆਇਆ ਸੀ। ਇਸ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਬਹਾਵਲਪੁਰ ਦੀ ਇਸਲਾਮੀਆ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀ ਦੇ ਮੋਬਾਈਲ ਫੋਨ ਤੋਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਕਲਿੱਪ ਮਿਲੀਆਂ ਹਨ।
ਮੀਡੀਆ ਰਿਪੋਰਟਾਂ ‘ਚ ਇਨ੍ਹਾਂ ਵੀਡੀਓਜ਼ ਦੀ ਗਿਣਤੀ 5500 ਦੇ ਕਰੀਬ ਦੱਸੀ ਗਈ ਸੀ। ਮੁਲਜ਼ਮ ਵਿਦਿਆਰਥਣਾਂ ਨੂੰ ਚੰਗੇ ਨੰਬਰਾਂ ਦਾ ਲਾਲਚ ਦੇ ਕੇ ਉਨ੍ਹਾਂ ਦੀਆਂ ਨਗਨ ਵੀਡੀਓ ਬਣਾਉਂਦੇ ਸਨ। ਇਸ ਯੂਨੀਵਰਸਿਟੀ ਦੇ 113 ਵਿਦਿਆਰਥੀ ਵੀ ਨਸ਼ੇ ਦੇ ਆਦੀ ਪਾਏ ਗਏ। ਪੁਲਿਸ ਨੂੰ ਪਤਾ ਲੱਗਾ ਸੀ ਕਿ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਉਨ੍ਹਾਂ ਨੂੰ ਨਸ਼ਾ ਵੇਚਦਾ ਸੀ।
ਪੁਲਿਸ ਨੇ ਯੂਨੀਵਰਸਿਟੀ ਦੇ ਡਾਇਰੈਕਟਰ ਡਾਕਟਰ ਅਬੂਜ਼ਰ, ਸੁਰੱਖਿਆ ਅਧਿਕਾਰੀ ਸਈਦ ਏਜਾਜ਼ ਸ਼ਾਹ ਅਤੇ ਅਲਤਾਫ਼ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਏਜਾਜ਼ ਦੇ ਦੋ ਫ਼ੋਨਾਂ ਤੋਂ ਇਹ ਅਸ਼ਲੀਲ ਕਲਿੱਪ ਮਿਲੇ ਸਨ।
ਪੁਲਿਸ ਨੇ 22 ਜੁਲਾਈ ਨੂੰ ਯੂਨੀਵਰਸਿਟੀ ਵਿੱਚ ਛਾਪਾ ਮਾਰਿਆ ਸੀ। ਨਗਨ ਵੀਡੀਓ ਮਾਮਲੇ ‘ਚ ਸੁਰੱਖਿਆ ਅਧਿਕਾਰੀ ਦੇ ਨਾਲ-ਨਾਲ ਯੂਨੀਵਰਸਿਟੀ ਦੇ ਹੋਰ ਪ੍ਰੋਫੈਸਰ ਅਤੇ ਸਟਾਫ ਵੀ ਸ਼ਾਮਲ ਸੀ, ਜੋ ਵਿਦਿਆਰਥੀਆਂ ਨੂੰ ਬਲੈਕਮੇਲ ਕਰਦੇ ਸਨ ਅਤੇ ਉਨ੍ਹਾਂ ਨੂੰ ਵੀਡੀਓ ਐਜਾਜ਼ ਨੂੰ ਭੇਜਣ ਲਈ ਕਹਿੰਦੇ ਸਨ।
----------- Advertisement -----------
ਲਾਹੌਰ ‘ਚ ਲੜਕੀਆਂ ਦੇ ਹੋਸਟਲ ਦੇ ਵਾਸ਼ਰੂਮ ‘ਚੋਂ ਮਿਲੇ ਗੁਪਤ ਕੈਮਰੇ, ਮਾਮਲਾ ਦਰਜ
Published on
----------- Advertisement -----------
----------- Advertisement -----------












