ਛੱਤੀਸਗੜ੍ਹ ਦੇ ਦਾਂਤੇਵਾੜਾ ‘ਚ ਹੈਂਡ ਗ੍ਰੇਨੇਡ ਫੱਟਣ ਕਾਰਨ ਸ਼ਹੀਦ ਹੋਏ ਹਿਮਾਚਲ ਦੇ ਜਵਾਨ ਦੀ ਮ੍ਰਿਤਕ ਦੇਹ ਬੀਤੀ ਰਾਤ 1 ਵਜੇ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ। ਸ਼ਹੀਦ ਬੀਐਸਐਫ ਸਿਪਾਹੀ ਬਲਵੀਰ ਚੰਦ ਦੀ ਮ੍ਰਿਤਕ ਦੇਹ ਨੂੰ ਦਾਂਤੇਵਾੜਾ ਤੋਂ ਜੰਮੂ ਲਿਜਾਇਆ ਗਿਆ। ਇਥੋਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸੜਕੀ ਰਸਤੇ ਕਾਂਗੜਾ ਲਿਆਂਦਾ ਗਿਆ। ਕੁਝ ਸਮੇਂ ਬਾਅਦ ਸ਼ਹੀਦ ਬੀਐਸਐਫ ਜਵਾਨ ਬਲਵੀਰ ਚੰਦ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਦੱਸ ਦਈਏ ਕਿ ਕਾਂਗੜਾ ਦੀ ਰਾਜਾ ਕਾ ਤਾਲਾਬ ਸਬ ਤਹਿਸੀਲ ਦੀ ਨੇਰਨਾ ਪੰਚਾਇਤ ਦਾ ਰਹਿਣ ਵਾਲਾ ਬਲਵੀਰ ਚੰਦ ਚੋਣ ਡਿਊਟੀ ‘ਤੇ ਦਾਂਤੇਵਾੜਾ ਦੇ ਕਾਟੇਕਲਿਆਣ ਗਿਆ ਹੋਇਆ ਸੀ। ਉਹ ਐਤਵਾਰ ਸ਼ਾਮ 4 ਵਜੇ ਟੀਮ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਵਾਲਾ ਸੀ। ਇਸ ਦੇ ਲਈ ਗਸ਼ਤ ਟੀਮ ਥਾਣੇ ਦੀ ਹਦੂਦ ਤੋਂ ਬਾਹਰ ਜਾ ਰਹੀ ਸੀ। ਇਸ ਦੌਰਾਨ ਉਸ ਦੇ ਹੱਥ ‘ਚ ਪੈਕਟ ‘ਚ ਰੱਖਿਆ ਹੈਂਡ ਗ੍ਰੇਨੇਡ ਫਟ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਬਲਵੀਰ ਚੰਦ ਬੀਐਸਐਫ ਦੀ ਸੀ-70 ਚਾਰਲੀ ਬਟਾਲੀਅਨ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ।
----------- Advertisement -----------
ਛੱਤੀਸਗੜ੍ਹ ‘ਚ ਹਿਮਾਚਲ ਦਾ BSF ਜਵਾਨ ਬਲਵੀਰ ਚੰਦ ਸ਼ਹੀਦ; ਜੱਦੀ ਪਿੰਡ ਪਹੁੰਚੀ ਮ੍ਰਿ.ਤਕ ਦੇਹ
Published on
----------- Advertisement -----------
----------- Advertisement -----------












