ਇੱਕ ਕੀੜੇ ਨੇ ਪੂਰੇ ਸ਼ਹਿਰ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਕਿਸੇ ਕੀੜੇ ਤੋਂ ਦਹਿਸ਼ਤ ? ਜੀ ਹਾਂ, ਤੁਸੀਂ ਸਹੀ ਸੋਚ ਰਹੇ ਹੋ, ਇਸ ਸਮੇਂ ਰੋਮ ਦੇ ਲੋਕ ਹੌਰਨੇਟ ਨਾਮ ਦੇ ਕੀੜੇ ਤੋਂ ਪ੍ਰੇਸ਼ਾਨ ਹਨ। ਦਿ ਗਾਰਡੀਅਨ ਮੁਤਾਬਕ ਰੋਮ ‘ਚ ਇਕ ਵਿਅਕਤੀ ਆਪਣੇ ਦੋਸਤ ਨਾਲ ਛੱਤ ‘ਤੇ ਖਾਣਾ ਖਾ ਰਿਹਾ ਸੀ। ਅਚਾਨਕ ਹੌਰਨੇਟ ਕੀੜਿਆਂ ਦੇ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ। ਮੇਜ਼ਬਾਨ ਅਤੇ ਮਹਿਮਾਨ ਦੋਵਾਂ ਨੇ ਉਨ੍ਹਾਂ ਕੀੜਿਆਂ ਨੂੰ ਭਜਾਉਣ ਲਈ ਬਹੁਤ ਯਤਨ ਕੀਤੇ। ਪਰ ਕਾਮਯਾਬ ਨਾ ਹੋ ਸਕੇ।
ਸਮੱਸਿਆ ਉਸ ਸਮੇਂ ਹੋਰ ਵੀ ਵੱਧ ਗਈ ਜਦੋਂ ਕੀੜਿਆਂ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਕੱਟ ਲਿਆ, ਉਸ ਦੀਆਂ ਲੱਤਾਂ ‘ਤੇ ਹਮਲਾ ਇੰਨਾ ਗੰਭੀਰ ਸੀ ਕਿ ਉਸ ਨੂੰ ਤੁਰਨ ਲਈ ਬੈਸਾਖੀਆਂ ਦਾ ਸਹਾਰਾ ਲੈਣਾ ਪਿਆ। ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਵੇਸਪਾ ਓਰੀਐਂਟਲਿਸ ਇੱਕ ਪੂਰਬੀ ਹਾਰਨੇਟ ਹੈ। ਇਹ ਆਮ ਤੌਰ ‘ਤੇ ਅਫਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਪਰ ਇਨ੍ਹੀਂ ਦਿਨੀਂ ਇਨ੍ਹਾਂ ਦੀ ਗਿਣਤੀ ਇਟਲੀ, ਖਾਸ ਕਰਕੇ ਰੋਮ ਵਿਚ ਵਧ ਰਹੀ ਹੈ।
ਲਾਲ-ਭੂਰੇ ਹਾਰਨੇਟ ਕੀੜੇ ਨੂੰ ਪਹਿਲੀ ਵਾਰ 2021 ਵਿੱਚ ਰੋਮ ਦੇ ਮੋਂਟੇਵਰਡੇ ਜ਼ਿਲ੍ਹੇ ਵਿੱਚ ਪਾਇਆ ਗਿਆ ਸੀ। 1950 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਦੁਬਾਰਾ ਦੇਖਿਆ ਗਿਆ। ਇਹ ਕੀੜੇ ਘਰਾਂ ਦੀਆਂ ਖਿੜਕੀਆਂ ਅਤੇ ਏਅਰ ਕੰਡੀਸ਼ਨਰ ਯੂਨਿਟਾਂ ਦੇ ਨਾਲ-ਨਾਲ ਪੁਰਾਤਨ ਸਮਾਰਕਾਂ ਦੀਆਂ ਤਰੇੜਾਂ ਵਿੱਚ ਆਲ੍ਹਣੇ ਬਣਾ ਰਹੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਕਿਸੇ ਅਧਿਕਾਰਤ ਯੋਜਨਾ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
----------- Advertisement -----------
ਸਿਰਫ ਇਕ ਕੀੜੇ ਨੇ ਇਸ ਦੇਸ਼ ਚ ਫੈਲਾਈ ਦਹਿਸ਼ਤ; ਲੋਕ ਖਾਣ-ਪੀਣ ਅਤੇ ਪਾਰਟੀ ਦਾ ਨਹੀਂ ਲੈ ਪਾ ਰਹੇ ਆਨੰਦ
Published on
----------- Advertisement -----------
----------- Advertisement -----------