ਹਿਮਾਚਲ ਪ੍ਰਦੇਸ਼ ਦੇ ਕਿੰਨੌਰ ‘ਚ ਸੱਭਿਆਚਾਰ ਨੂੰ ਬਚਾਉਣ ਲਈ ਗ੍ਰਾਮ ਪੰਚਾਇਤ ਸਮਰਾ ਨੇ ਇਕ ਅਹਿਮ ਫੈਸਲਾ ਲਿਆ ਹੈ। ਗ੍ਰਾਮ ਸਭਾ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਕਿ ਪਿੰਡ ਸੁਮਰਾ ਵਿੱਚ ਮਹਿੰਦੀ ਲਾਉਣ, ਜੁੱਤੀ ਛੁਪਾਉਣ, ਕੇਕ ਕੱਟਣ, ਡੀਜੇ ਵਜਾਉਣ ਅਤੇ ਸੇਹਰਾ ਬੰਨ੍ਹਣ ਦੀ ਪ੍ਰਥਾ ਬੰਦ ਕੀਤੀ ਜਾਵੇ। ਇਲਾਕੇ ਵਿੱਚ ਹੋਣ ਵਾਲੇ ਵਿਆਹ ਸ਼ਾਦੀਆਂ ਵਿੱਚ ਆਧੁਨਿਕ ਰੁਝਾਨ ਨਹੀਂ ਅਪਣਾਇਆ ਜਾਵੇਗਾ ਸਗੋਂ ਵਿਆਹ ਦੀਆਂ ਰਸਮਾਂ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਹੀ ਸੰਪੰਨ ਕੀਤੀਆਂ ਜਾਣਗੀਆਂ। ਗ੍ਰਾਮ ਸਭਾ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਹੈ।
ਸਮਰਾ ਦੇ ਉਪ ਪ੍ਰਧਾਨ ਛੇਰਿੰਗ ਨੇ ਦੱਸਿਆ ਕਿ ਕਬਾਇਲੀ ਜ਼ਿਲ੍ਹਾ ਕਿਨੌਰ ਦਾ ਸੱਭਿਆਚਾਰ ਬਹੁਤ ਅਮੀਰ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਵਿਆਹਾਂ ਵਿੱਚ ਰਵਾਇਤੀ ਰੀਤੀ-ਰਿਵਾਜਾਂ ਨੂੰ ਛੱਡ ਕੇ ਆਧੁਨਿਕ ਰੁਝਾਨ ਵੱਧ ਰਿਹਾ ਹੈ। ਇੱਥੇ ਬਾਲੀਵੁੱਡ ਗੀਤਾਂ ਦਾ ਕ੍ਰੇਜ਼ ਵੀ ਵਧਦਾ ਜਾ ਰਿਹਾ ਹੈ। ਇਸ ਨਾਲ ਪਰੰਪਰਾ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਅਜਿਹੇ ‘ਚ ਫੈਸਲਾ ਕੀਤਾ ਗਿਆ ਕਿ ਵਿਆਹ ਰੀਤੀ-ਰਿਵਾਜ਼ਾਂ ਮੁਤਾਬਕ ਹੀ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਇਹ ਨਿਯਮ ਹੋਰ ਪਿੰਡਾਂ ਵਿੱਚ ਵੀ ਅਪਣਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਮਾਲ ਮੰਤਰੀ ਅਤੇ ਕਿਨੌਰ ਜ਼ਿਲ੍ਹੇ ਦੇ ਵਿਧਾਇਕ ਜਗਤ ਸਿੰਘ ਨੇ ਵੀ ਗ੍ਰਾਮ ਪੰਚਾਇਤ ਦਾ ਸਮਰਥਨ ਕੀਤਾ ਹੈ।
----------- Advertisement -----------
ਇਸ ਪਿੰਡ ਦੀ ਪੰਚਾਇਤ ਨੇ ਜਾਰੀ ਕੀਤਾ ਫ਼ਰਮਾਨ, ਵਿਆਹਾਂ ‘ਚ ਮਹਿੰਦੀ ਲਗਾਉਣ ਅਤੇ ਡੀਜੇ ਵਜਾਉਣ ‘ਤੇ ਲਗਾਈ ਪਾਬੰਦੀ
Published on
----------- Advertisement -----------
----------- Advertisement -----------












