October 21, 2026, 9:20 am
----------- Advertisement -----------
HomeNewsBreaking Newsਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਫਿਰ ਗ੍ਰਿਫਤਾਰ: ਫਰਜ਼ੀ ਨਿਕਾਹ ਕੇਸ ਵਿੱਚ ਬਰੀ...

ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਫਿਰ ਗ੍ਰਿਫਤਾਰ: ਫਰਜ਼ੀ ਨਿਕਾਹ ਕੇਸ ਵਿੱਚ ਬਰੀ ਹੋਣ ਤੋਂ ਬਾਅਦ ਹੁਣ ਨਵੇਂ ਤੋਸ਼ਾਖਾਨਾ ਕੇਸ ਵਿੱਚ ਹੋਈ ਗ੍ਰਿਫਤਾਰੀ

Published on

----------- Advertisement -----------

ਨਵੀਂ ਦਿੱਲੀ, 14 ਜੁਲਾਈ 2024 – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਬੀਤੀ ਰਾਤ ਜੇਲ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ। ਕੌਮੀ ਜਵਾਬਦੇਹੀ (ਐਨ.ਏ.ਬੀ.) ਦੀ ਟੀਮ ਤੋਸ਼ਾਖਾਨੇ ਨਾਲ ਸਬੰਧਤ ਨਵੇਂ ਕੇਸ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਡਿਆਲਾ ਜੇਲ੍ਹ ਪਹੁੰਚੀ ਸੀ।

ਕੱਲ੍ਹ ਸ਼ਾਮ ਹੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇਸਲਾਮਾਬਾਦ ਦੀ ਅਦਾਲਤ ਨੇ ਫਰਜ਼ੀ ਨਿਕਾਹ ਕੇਸ ਵਿੱਚ ਬਰੀ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪਾਕਿਸਤਾਨੀ ਮੀਡੀਆ ਹਾਊਸ ਜੀਓ ਨਿਊਜ਼ ਮੁਤਾਬਕ ਅਦਾਲਤ ਦੇ ਹੁਕਮਾਂ ਤੋਂ ਤੁਰੰਤ ਬਾਅਦ ਐੱਨਏਬੀ ਦੀਆਂ ਦੋ ਟੀਮਾਂ ਸਾਬਕਾ ਪ੍ਰਧਾਨ ਮੰਤਰੀ ਅਤੇ ਬੁਸ਼ਰਾ ਨੂੰ ਗ੍ਰਿਫਤਾਰ ਕਰਨ ਲਈ ਅਦਿਆਲਾ ਜੇਲ੍ਹ ਪਹੁੰਚੀਆਂ।

ਇਮਰਾਨ 3 ਵੱਖ-ਵੱਖ ਮਾਮਲਿਆਂ ‘ਚ 350 ਦਿਨਾਂ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ‘ਚ ਬੰਦ ਹੈ। ਇਸਲਾਮਾਬਾਦ ਦੀ ਸਥਾਨਕ ਅਦਾਲਤ ਨੇ 5 ਅਗਸਤ 2023 ਨੂੰ ਤੋਸ਼ਾਖਾਨਾ ਦੇ ਇੱਕ ਹੋਰ ਮਾਮਲੇ ਵਿੱਚ ਉਸਨੂੰ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਉਸ ਨੂੰ ਇਸਲਾਮਾਬਾਦ ਦੇ ਜ਼ਮਾਨ ਪਾਰਕ ਸਥਿਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਉਸ ਨੂੰ ਬਾਅਦ ਵਿਚ 2 ਹੋਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਹ ਤਿੰਨਾਂ ਮਾਮਲਿਆਂ ਵਿੱਚ ਬਰੀ ਹੋ ਚੁੱਕਾ ਹੈ।

ਖਾਨ ਦੀ ਰਿਹਾਈ ਪਹਿਲਾਂ ਹੀ ਅਸੰਭਵ ਜਾਪਦੀ ਸੀ। ਉਸ ਖ਼ਿਲਾਫ਼ 100 ਤੋਂ ਵੱਧ ਕੇਸ ਦਰਜ ਹਨ। ਅੰਗਰੇਜ਼ੀ ਅਖਬਾਰ ਡਾਨ ਮੁਤਾਬਕ ਜੇਕਰ ਇਮਰਾਨ ਜੇਲ੍ਹ ਤੋਂ ਬਾਹਰ ਆਉਂਦੇ ਹਨ ਤਾਂ ਉਹ ਪਾਕਿਸਤਾਨ ‘ਚ ਮੁੜ ਚੋਣਾਂ ਦੀ ਮੰਗ ਉਠਾਉਣਗੇ।

ਇਮਰਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਇਸ ਸਾਲ ਹੋਈਆਂ ਆਮ ਚੋਣਾਂ ਵਿਚ ਅਧਿਕਾਰਤ ਤੌਰ ‘ਤੇ ਹਿੱਸਾ ਨਹੀਂ ਲੈ ਸਕੀ। 5 ਜੁਲਾਈ ਨੂੰ ਇਮਰਾਨ ਖਾਨ ਦੇ ਐਕਸ (ਟਵਿੱਟਰ) ਅਕਾਊਂਟ ‘ਤੇ ਇਕ ਪੋਸਟ ‘ਚ ਇਸ ਸਾਲ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਨੂੰ ਫਰਜ਼ੀ ਦੱਸਿਆ ਗਿਆ ਸੀ। ਅਜਿਹੇ ‘ਚ ਨਾ ਤਾਂ ਸ਼ਾਹਬਾਜ਼ ਸਰਕਾਰ ਅਤੇ ਨਾ ਹੀ ਫੌਜ ਚਾਹੇਗੀ ਕਿ ਖਾਨ ਨੂੰ ਕਿਸੇ ਵੀ ਕੀਮਤ ‘ਤੇ ਰਿਹਾਅ ਕੀਤਾ ਜਾਵੇ। ਇਮਰਾਨ ਖਾਨ ਫਿਲਹਾਲ ਜੇਲ੍ਹ ‘ਚ ਹੀ ਰਹਿਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵੱਡੇ ਭਰਾ ਦੇ ਹੱਕ ‘ਚ ਬੋਲੇ ਮੀਕਾ ਸਿੰਘ, ਦੱਸਿਆ ਦਲੇਰ ਮਹਿੰਦੀ ਦੀ ਵਾਇਰਲ ਵੀਡੀਓ ਦਾ ਸੱਚ?

ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਛੋਟੇ ਭਰਾ ਗਾਇਕ ਮੀਕਾ ਸਿੰਘ ਨੇ ਉਤਰਾਖੰਡ ਵਿੱਚ ਆਪਣੇ...

ਨੌਜਵਾਨ ਨੇ ਮਾਂ-ਧੀ ’ਤੇ ਕੀਤਾ ਚਾਕੂ ਨਾਲ ਹਮਲਾ, ਖ਼ੁਦ ਦੀ ਵੀ ਮੌਤ

ਜਲੰਧਰ ਦੇ ਆਨੰਦ ਨਗਰ ਇਲਾਕੇ ਵਿਚ ਇਕ ਨੌਜਵਾਨ ਵਲੋਂ ਲੜਕੀ ਦੇ ਘਰ ਵਿਚ ਦਾਖ਼ਲ...

2. ‘ਇੱਕ ਝੋਟੇ ਨੂੰ ਇਨਸਾਫ਼ ਨਹੀਂ ਮਿਲਿਆ, ਦੂਜੇ ਨੂੰ ਕੀ ਮਿਲੇਗਾ?’ ਬਲਕੌਰ ਸਿੰਘ ਦਾ ਵੱਡਾ ਬਿਆਨ

ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਮੋਰਚੇ ਦੇ ਵਿਚ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ...

ਪਰਵਿੰਦਰ ਝੋਟਾ ਕਤਲ ਮਾਮਲੇ ਦੀ ਜਾਂਚ ਕਰੇਗੀ ਸੀਬੀਆਈ, CM ਮਾਨ ਦਾ ਵੱਡਾ ਐਲਾਨ

ਮਾਨਸਾ ਵਿੱਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ...

ਅੰਮ੍ਰਿਤਸਰ ਹਵਾਈ ਅੱਡੇ ’ਤੇ ਡਰੋਨ ਤੇ ਹੋਰ ਉੱਡਣ ਵਾਲੇ ਯੰਤਰਾਂ ਦੀ ਉਡਾਨ ’ਤੇ ਲੱਗੀ ਪਾਬੰਦੀ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਤੇ ਕਿਸੇ ਵੀ...

ਮਾਂ ਨੂੰ ਬਿਜਲੀ ਦੇ ਕਰੰਟ ਤੋਂ ਬਚਾਉਂਦਿਆਂ ਪੁੱਤਰ ਨੇ ਗੁਆਈ ਜਾਨ, ਮਾਂ ਗੰਭੀਰ ਜ਼ਖਮੀ

ਲਹਿਰਾਗਾਗਾ ਦੇ ਵਾਰਡ ਨੰਬਰ 14 ਵਿੱਚ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਘਰ...

ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਦੀ ਕੈਦ, ਮਾਣਹਾਨੀ ਕੇਸ ‘ਚ ਕੋਰਟ ਨੇ ਸੁਣਾਇਆ ਵੱਡਾ ਫੈਸਲਾ

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮਾਣਹਾਨੀ ਕੇਸ ਵਿਚ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ...

ਕੇਂਦਰ ਨੂੰ ਦੇਸ਼ ਵਿੱਚ ਨਸ਼ਾ ਤਸਕਰੀ ਅਤੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ: ਹਰਪਾਲ ਚੀਮਾ

ਚੰਡੀਗੜ੍ਹ 19 ਅਕਤੂਬਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ...

ਰਾਮ ਮੰਦਰ ਚੰਦਾ-ਚੋਰੀ ਦੀਆਂ 105 ਘਟਨਾਵਾਂ ’ਤੇ ਉੱਠੇ ਸਵਾਲ, ਅਮਨ ਅਰੋੜਾ ਨੇ ਮੰਗਿਆ ਇਨਸਾਫ਼

ਚੰਡੀਗੜ੍ਹ 19 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...