December 5, 2024, 3:20 pm
----------- Advertisement -----------
HomeNewsLatest Newsਅਹਿਮਦਾਬਾਦ ਮੈਟਰੋ ਰੇਲ ਐਕਸਟੈਂਸ਼ਨ ਦੇ ਦੂਜੇ ਪੜਾਅ ਦਾ ਉਦਘਾਟਨ ਕਰਨ ਮਗਰੋਂ PM...

ਅਹਿਮਦਾਬਾਦ ਮੈਟਰੋ ਰੇਲ ਐਕਸਟੈਂਸ਼ਨ ਦੇ ਦੂਜੇ ਪੜਾਅ ਦਾ ਉਦਘਾਟਨ ਕਰਨ ਮਗਰੋਂ PM ਮੋਦੀ ਨੇ ਮੈਟਰੋ ‘ਚ ਕੀਤਾ ਸਫ਼ਰ

Published on

----------- Advertisement -----------

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਮੈਟਰੋ ਰੇਲ ਐਕਸਟੈਂਸ਼ਨ ਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੂਪੇਂਦਰ ਪਟੇਲ ਦੇ ਨਾਲ ਸੈਕਸ਼ਨ 1 ਮੈਟਰੋ ਸਟੇਸ਼ਨ ਤੋਂ ਗਿਫਟ ਸਿਟੀ ਮੈਟਰੋ ਸਟੇਸ਼ਨ ਤੱਕ ਮੈਟਰੋ ਵਿੱਚ ਯਾਤਰਾ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਦੇ ਮਹਾਤਮਾ ਮੰਦਰ ਵਿਖੇ ਚੌਥੀ ਗਲੋਬਲ ਨਵਿਆਉਣਯੋਗ ਊਰਜਾ ਨਿਵੇਸ਼ਕ ਕਾਨਫਰੰਸ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ। ਇਸ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਮੌਜੂਦ ਸਨ।

ਭੁਜ-ਅਹਿਮਦਾਬਾਦ ਵਿਚਾਲੇ ਚੱਲਣ ਵਾਲੀ ਵੰਦੇ ਮੈਟਰੋ ਦਾ ਨਾਂ ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਹੀ ਬਦਲ ਦਿੱਤਾ ਗਿਆ ਸੀ। ਇਸ ਟਰੇਨ ਨੂੰ ਹੁਣ ਨਮੋ ਭਾਰਤ ਰੈਪਿਡ ਰੇਲ ਦੇ ਨਾਂ ਨਾਲ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮ 4:15 ਵਜੇ ਭੁਜ ਰੇਲਵੇ ਸਟੇਸ਼ਨ ਤੋਂ ਭੁਜ-ਅਹਿਮਦਾਬਾਦ ਵਿਚਕਾਰ ਚੱਲਣ ਵਾਲੀ ਵੰਦੇ ਮੈਟਰੋ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ।

ਰੇਲਵੇ ਦੇ ਬੁਲਾਰੇ ਅਨੁਸਾਰ ਇਹ ਟਰੇਨ ਭੁਜ ਤੋਂ ਅਹਿਮਦਾਬਾਦ ਤੱਕ 359 ਕਿਲੋਮੀਟਰ ਦੀ ਦੂਰੀ 5:45 ਘੰਟਿਆਂ ਵਿੱਚ ਤੈਅ ਕਰੇਗੀ। ਨਾਲ ਹੀ, ਇਹ ਟਰੇਨ ਨੌਂ ਸਟੇਸ਼ਨਾਂ ‘ਤੇ ਰੁਕੇਗੀ। ਮੰਗਲਵਾਰ ਤੋਂ ਇਸ ਟਰੇਨ ‘ਚ ਯਾਤਰੀ ਸਫਰ ਕਰ ਸਕਣਗੇ। ਨਾਲ ਹੀ, ਭੁਜ ਅਤੇ ਅਹਿਮਦਾਬਾਦ ਵਿਚਕਾਰ ਕਿਰਾਇਆ 455 ਰੁਪਏ ਹੋਵੇਗਾ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਵੰਦੇ ਮੈਟਰੋ ਟਰੇਨ ਦਾ ਨਾਂ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਕਰਨ ਦਾ ਫੈਸਲਾ ਕੀਤਾ ਹੈ। ਟਰੇਨ ‘ਚ 12 ਕੋਚ ਲਗਾਏ ਗਏ ਹਨ। ਇਨ੍ਹਾਂ ‘ਚ 1150 ਯਾਤਰੀ ਸਫਰ ਕਰ ਸਕਣਗੇ। ਟਰੇਨ ਦੀਆਂ ਸੀਟਾਂ ਨੂੰ ਐਰਗੋਨੋਮਿਕ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇੱਥੇ ਏਅਰ ਕੰਡੀਸ਼ਨਡ ਕੈਬਿਨ ਵੀ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦਾ ਮਾਰਚ,ਫਸ ਨਾ ਜਾਇਓ ਜਾਮ ਚ, ਪੜ੍ਹੋ ਟਰੈਫਿਕ ਐਡਵਾਈਜ਼ਰੀ

ਕਿਸਾਨ ਇੱਕ ਵਾਰ ਫਿਰ ਰਾਜਧਾਨੀ ਦਿੱਲੀ ਵੱਲ ਮਾਰਚ ਕਰਨ ਜਾ ਰਹੇ ਹਨ। ਅੱਜ 2...

ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੇ ਮਾਮਲੇ ਚ ਗੈਂਗਸਟਰ ਸੁਖਪ੍ਰੀਤ ਬੁੱਢਾ ਤੇ ਦਿਲਪ੍ਰੀਤ ਬਾਬਾ ਹੋਏ ਬਰੀ, ਪਟਿਆਲ ਦੀ ਪਤਨੀ ਭਗੌੜਾ ਘੋਸ਼ਿਤ

 ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਫਿਰੌਤੀ ਦੀ ਧਮਕੀ ਮਾਮਲੇ 'ਚ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ...

ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ  ਦੇ ਜੁੜੇ ਸੁਖਜਿੰਦਰ ਰੰਧਾਵਾ ਨਾਲ ਤਾਰ,ਮਜੀਠੀਆ ਲੈ ਆਏ ਸਬੂਤ

ਸੁਖਬੀਰ ਬਾਦਲ ‘ਤੇ ਗੋਲੀਬਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪੁਲਿਸ ਅਤੇ ‘ਆਪ’...

ਅੱਧੀ ਰਾਤ ਨੂੰ ਥਾਣੇ ਚ ਬੰਬ ਫਟਣ ਦੀ ਅਫਵਾਹ,ਪਰ ਪੁਲਿਸ ਕਹਿੰਦੀ ਮੋਟਰਸਾਈਕਲ ਦਾ ਟਾਇਰ ਫਟਿਆ

ਅੰਮ੍ਰਿਤਸਰ ਦੇ ਮਜੀਠਾ ਵਿਖੇ ਮਜੀਠਾ ਥਾਣੇ ਦੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ...

ਇਸ ਖ਼ਤਰਨਾਕ ਬਿਮਾਰੀ ਨਾਲ ਹੋ ਚੁੱਕੀ ਹੈ 15 ਲੋਕਾਂ ਦੀ ਮੌ+ਤ,ਆਉਣ ਲੱਗਦਾ ਹੈ ਅੱਖਾਂ ਚੋਂ ਖੂਨ

ਅਜੇ ਤੱਕ ਕੋਵਿਡ ਦੁਨੀਆ ਤੋਂ ਖਤਮ ਨਹੀਂ ਹੋ ਰਿਹਾ ਹੈ ਅਤੇ ਨਵੇਂ ਵਾਇਰਸ ਵੀ...

ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਵਧਾਈ ਗਈ ਇਸ ਗੁਰੂ ਘਰ ਦੀ ਸੁਰੱਖਿਆ, ਹਰ ਇੱਕ ਤੇ ਰਹੇਗੀ ਬਾਜ਼ ਦੀ ਨਜ਼ਰ

 ਦਰਬਾਰ ਸਾਹਿਬ ਵਿਖੇ ਅੱਜ ਸੁਖਬੀਰ ਸਿੰਘ ਬਾਦਲ ਉੱਤੇ ਇੱਕ ਵਿਅਕਤੀ ਵੱਲੋਂ ਗੋਲੀ ਚਲਾਉਣ ਦੀ...

ਤਾਜ਼ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਨੇ ਵਧਾਈ ਚੌਕਸੀ

 ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੈਰ-ਸਪਾਟਾ ਵਿਭਾਗ ਨੂੰ ਮੰਗਲਵਾਰ...

ਸੁਖਬੀਰ ਬਾਦਲ ਤੇ ਕਈ ਮਹੀਨਿਆਂ ਤੋਂ ਹਮਲਾ ਕਰਨਾ ਚਾਹੁੰਦਾ ਸੀ ਆਰੋਪੀ,ਜਾਣੋਂ ਕੋਣ ਹੈ ਨਰਾਇਣ ਸਿੰਘ ਚੌੜਾ?

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ...

ਸੁਖਬੀਰ ਬਾਦਲ ਤੇ ਹੋਏ ਹਮਲੇ ਤੇ ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ, ਕਹੀ ਵੱਡੀ ਗੱਲ

ਦਿਨ ਚੜ੍ਹਦੇ ਹੀ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਤੇ ਬੈਠੇ ਪੰਜਾਬ ਦੇ ਉਪਮੁਖਮੰਤਰੀ ਸੁਖਬੀਰ...