ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵੱਲੋਂ ਸੰਯੁਕਤ ਰਾਸ਼ਟਰ ਦੀ ਪ੍ਰੇਸ ਕਾਨਫਰੇੰਸ ਦੌਰਾਨ ਵਿਸ਼ਵ-ਪ੍ਰਸਿਧ ਭਾਰਤ ਦੇ ਹਰਮਨ-ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੇ ਗਏ ਅਪਮਾਨਜਨਕ ਨਿੱਜੀ ਹਮਲਾ ‘ਤੇ ਪਾਕਿਸਤਾਨ ਸਰਕਾਰ ਅਤੇ ਉਹਨਾਂ ਦੇ ਵਿਦੇਸ਼ ਮੰਤਰੀ ‘ਤੇ ਵਰਦੀਆਂ ਭੁੱਟੋ ਦੇ ਬਿਆਨ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਪਾਕਿਸਤਾਨ ਦਾ ਨੀਵੇਂ ਪੱਧਰ ਦਾ ਨੀਚਪਨਾ ਅਤੇ ਡਿੱਗੀ ਹੋਈ ਸੋਚ ਹੈ। ਸ਼ਰਮਾ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ, ਯੋਜਨਾਵਾਂ ਅਤੇ ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਦੇ ਮੂਲਮੰਤਰ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਦੁਨੀਆ ਦੇ ਪ੍ਰਮੁੱਖ ਦੇਸ਼ ਖੁਦ ਭਾਰਤ ਨਾਲ ਦੋਸਤੀ ਕਰਨ ਲਈ ਅੱਗੇ ਆ ਰਹੇ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬਿਲਾਵਲ ਭੁੱਟੋ ਆਪਣੇ ਵਿਦੇਸ਼ ਮੰਤਰੀ ਦੇ ਅਹੁਦੇ ਦੀ ਮਰਿਆਦਾ ਭੁੱਲ ਗਏ ਹਨ, ਜਿਸ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਘੋਰ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਅਜਿਹੀਆਂ ਟਿੱਪਣੀਆਂ ਸਹਿਣ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਭੁੱਟੋ ਨੇ ਆਪਣੇ ਨਾਨੇ ਦੀ ਮੌਤ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਉਹ 1971 ਦੀ ਹਾਰ ਦੇ ਉਹਨਾਂ ਦਿਨਾਂ ਨੂੰ ਭੁੱਲ ਗਏ ਹਨ, ਉਹਨਾਂ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੇ ਇਸ ਬਿਆਨ ਕਾਰਨ ਭਾਰਤ ਵਾਸੀ ਬਹੁਤ ਗੁੱਸੇ ਵਿਚ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜੋ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਦੱਸਦਾ ਹੈ ਅਤੇ ਲੱਖਵੀ, ਹਾਫਿਜ ਸਾਈਦ, ਮਸੂਦ ਅਜਹਰ, ਸਾਜਿਦ ਮੀਰ ਅਤੇ ਦਾਊਦ ਇਬਰਾਹਿਮ ਵਰਗੇ ਅੱਤਵਾਦੀਆ ਨੂੰ ਪਨਾਹ ਦਿੰਦਾ ਹੈ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਬਿਲਾਵਲ ਭੁੱਟੋ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੀਤੀ ਗਈ ਟਿੱਪਣੀ ਤੇ ਪਾਕਿਸਤਾਨ ਤੁਰੰਤ ਮੁਆਫੀ ਮੰਗੇ। ਉਹਨਾਂ ਕਿਹਾ ਕਿ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੇ ਇਸ ਬਿਆਨ ਨਾਲ ਪਾਕਿਸਤਾਨ ਸਰਕਾਰ ਦਾ ਅਸਲੀ ਚਿਹਰਾ ਦੁਨਿਆ ਦੇ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈI ਇਸ ਨਾਲ ਇੰਟਰਨੈਸ਼ਨਲ ਮੰਚ ਤੇ ਪਾਕਿਸਤਾਨ ਦੀ ਭਰਭੂਰ ਬਦਨਾਮੀ ਹੋਵੇਗੀ।
----------- Advertisement -----------
ਭਾਰਤ ਦੇ PM ਨਰਿੰਦਰ ਮੋਦੀ ‘ਤੇ ਪਾਕਿਸਤਾਨ ਦੇ ਬਿਲਾਵਲ ਭੁੱਟੋ ਦੀ ਟਿੱਪਣੀ ਅਤਿ ਨਿੰਦਣਯੋਗ: ਅਸ਼ਵਨੀ ਸ਼ਰਮਾ
Published on
----------- Advertisement -----------
----------- Advertisement -----------