ਭਾਰਤੀ ਸੋਸ਼ਲ ਮੀਡੀਆ ਅਤੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ KOO ਹੁਣ ਬੰਦ ਹੋਣ ਜਾ ਰਿਹਾ ਹੈ। ਕਰੀਬ ਚਾਰ ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਕੂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਕੂ ਦੇ ਸੰਸਥਾਪਕ ਅਪ੍ਰੇਮਿਆ ਰਾਧਾਕ੍ਰਿਸ਼ਨ ਅਤੇ ਮਯੰਕ ਬਿਡਵਾਟਕਾ ਨੇ ਲਿੰਕਡਇਨ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਕੰਪਨੀ ਨੇ ਬ੍ਰਾਜ਼ੀਲ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਭਾਰਤੀ ਤੋਂ ਇਲਾਵਾ ਕੂ ਹੋਰ ਕਈ ਭਾਸ਼ਾਵਾਂ ਵਿੱਚ ਵੀ ਉਪਲਬਧ ਸੀ।
ਕੂ ਦੇ ਸੰਸਥਾਪਕ ਅਪ੍ਰੇਮਿਆ ਰਾਧਾਕ੍ਰਿਸ਼ਨ ਨੇ ਇੱਕ ਲਿੰਕਡਇਨ ਪੋਸਟ ਵਿੱਚ ਲਿਖਿਆ, “ਅਸੀਂ ਕਈ ਵੱਡੀਆਂ ਇੰਟਰਨੈਟ ਕੰਪਨੀਆਂ, ਸਮੂਹਾਂ ਅਤੇ ਮੀਡੀਆ ਹਾਊਸਾਂ ਨਾਲ ਸਾਂਝੇਦਾਰੀ ਦੀ ਖੋਜ ਕੀਤੀ, ਪਰ ਇਹਨਾਂ ਵਾਰਤਾਵਾਂ ਨੇ ਉਹ ਨਤੀਜੇ ਨਹੀਂ ਦਿੱਤੇ ਜੋ ਅਸੀਂ ਚਾਹੁੰਦੇ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਉਪਭੋਗਤਾ ਦੁਆਰਾ ਤਿਆਰ ਕੀਤੀ ਸਮੱਗਰੀ ਅਤੇ ਇੱਕ ਸੋਸ਼ਲ ਮੀਡੀਆ ਕੰਪਨੀ ਦੇ ਜੰਗਲੀ ਸੁਭਾਅ ਨਾਲ ਨਜਿੱਠਣਾ ਨਹੀਂ ਚਾਹੁੰਦੇ ਸਨ।
ਕੂ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਛਾਂਟੀ ਵੀ ਲਗਾਤਾਰ ਜਾਰੀ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਕੂ ਨੇ ਆਪਣੇ ਇੱਕ ਤਿਹਾਈ ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਇਸ ਗੱਲ ਦੀ ਪੁਸ਼ਟੀ ਖੁਦ ਕੰਪਨੀ ਨੇ ਕੀਤੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਸੀ ਕਿ ਕੂ ਨੇ ਆਪਣੇ ਲਗਭਗ 260 ਕਰਮਚਾਰੀਆਂ ਵਿੱਚੋਂ 30% ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
----------- Advertisement -----------
ਜਲਦ ਬੰਦ ਹੋਣ ਜਾ ਰਿਹਾ ਹੈ ਭਾਰਤੀ ਮਾਈਕ੍ਰੋ ਬਲਾਗਿੰਗ ਪਲੇਟਫਾਰਮ KOO, ਕੰਪਨੀ ਦੇ ਸੰਸਥਾਪਕ ਨੇ ਸਾਂਝੀ ਕੀਤੀ ਪੋਸਟ
Published on
----------- Advertisement -----------
----------- Advertisement -----------












