ਕਾਂਗਰਸ ਪਾਰਟੀ ਦਾ ਯੂਟਿਊਬ ਚੈਨਲ ਡਿਲੀਟ ਹੋ ਗਿਆ ਹੈ। ਪਾਰਟੀ ਨੇ ਖੁਦ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਕਾਂਗਰਸ ਵੱਲੋਂ ਦੱਸਿਆ ਗਿਆ ਕਿ ਸਾਡੇ ਯੂਟਿਊਬ ਚੈਨਲ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਅਸੀਂ ਇਸਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। YouTube-Google ਟੀਮ ਨਾਲ ਗੱਲਬਾਤ ਜਾਰੀ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਵੇਂ ਹੋਇਆ? ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਆਪਣੇ ਚੈਨਲ ਨੂੰ ਮੁੜ ਬਹਾਲ(restore) ਕਰਨ ਦੀ ਮੰਗ ਕੀਤੀ ਹੈ। ਇਸ ਦੇ ਲਈ ਕਾਂਗਰਸ ਨੇ ਯੂਟਿਊਬ ਅਤੇ ਗੂਗਲ ਦੋਵਾਂ ਨਾਲ ਸੰਪਰਕ ਕੀਤਾ ਹੈ।













