ਇੰਡੀਅਨ ਆਇਲ ਨੇ ਇੱਕ ਮੈਟਰੀਮੋਨੀਅਲ ਪੋਰਟਲ ਲਾਂਚ ਕੀਤਾ ਹੈ ਤਾਂ ਜੋ ਕੰਪਨੀ ਵਿੱਚ ਕੰਮ ਕਰਨ ਵਾਲੇ ਲੋਕ ਉਥੇ ਹੀ ਕੰਮ ਕਰਨ ਵਾਲੇ ਲੋਕਾਂ ਵਿੱਚੋਂ ਆਪਣਾ ਜੀਵਨ ਸਾਥੀ ਚੁਣ ਸਕਣ। ਕੰਪਨੀ ਦੀ ਇਹ ਕੋਸ਼ਿਸ਼ ਸਫਲ ਹੁੰਦੀ ਵੀ ਨਜ਼ਰ ਆ ਰਹੀ ਹੈ। ਇਸ ਸੇਵਾ ਰਾਹੀਂ 24 ਫਰਵਰੀ ਨੂੰ ਕੰਪਨੀ ਦੇ ਦੋ ਮੁਲਾਜ਼ਮਾਂ ਨੇ ਵਿਆਹ ਕਰਵਾ ਲਿਆ।
ਇੰਡੀਅਨ ਆਇਲ ਦੀ ਇਸ ਨਵੀਂ ਸੇਵਾ ਦਾ ਨਾਮ IOCians2gether ਹੈ। ਇਸ ਸੇਵਾ ਰਾਹੀਂ ਕੰਪਨੀ ਦੇ ਦੋ ਕਰਮਚਾਰੀ ਸੀਮਾ ਯਾਦਵ ਅਤੇ ਤਰੁਣ ਬਾਂਸਲ ਨੇ ਵਿਆਹ ਕਰਵਾ ਲਿਆ ਹੈ। ਹਾਲ ਹੀ ‘ਚ ਉਨ੍ਹਾਂ ਦਾ ਵਿਆਹ ਵੀ ਹੋਇਆ ਹੈ। ਸੀਮਾ ਅਤੇ ਤਰੁਣ ਕੰਪਨੀ ਦੀ ਨਵੀਂ ਸੇਵਾ ਰਾਹੀਂ ਵਿਆਹ ਕਰਵਾਉਣ ਵਾਲੇ ਪਹਿਲੇ ਜੋੜੇ ਹਨ। ਵਿਆਹ ਵਿੱਚ ਆਈਓਸੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀਕਾਂਤ ਮਾਧਵ ਵੈਦਿਆ ਵੀ ਮੌਜੂਦ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵਿਆਹ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
----------- Advertisement -----------
ਇੰਡੀਅਨ ਆਇਲ ਨੇ ਸ਼ੁਰੂ ਕੀਤਾ ਮੈਟਰੀਮੋਨੀਅਲ ਪੋਰਟਲ, ਕਰਮਚਾਰੀ ਕੰਪਨੀ ‘ਚੋ ਹੀ ਲੱਭ ਸਕਣਗੇ ਜੀਵਨ ਸਾਥੀ
Published on
----------- Advertisement -----------
----------- Advertisement -----------












