July 30, 2026, 1:07 pm
----------- Advertisement -----------
HomeNewsNational-Internationalਇਜ਼ਰਾਈਲ ਜੰਗ ’ਚ ਕੁੱਦੇਗਾ ਇਰਾਨ! ਵਿਦੇਸ਼ ਮੰਤਰੀ ਨੇ ਹਮਾਸ ਨੇਤਾ ਨਾਲ ਕੀਤੀ...

ਇਜ਼ਰਾਈਲ ਜੰਗ ’ਚ ਕੁੱਦੇਗਾ ਇਰਾਨ! ਵਿਦੇਸ਼ ਮੰਤਰੀ ਨੇ ਹਮਾਸ ਨੇਤਾ ਨਾਲ ਕੀਤੀ ਮੁਲਾਕਾਤ

Published on

----------- Advertisement -----------

ਬੇਰੂਤ 15 ਅਕਤੂਬਰ 2023 (ਬਲਜੀਤ ਮਰਵਾਹਾ) : ਇਜ਼ਰਾਈਲ ਤੇ ਹਮਾਸ ’ਚ ਚਲ ਰਿਹਾ ਯੁੱਧ ਹੋਰ ਵਿਨਾਸ਼ਕਾਰੀ ਹੋ ਸਕਦਾ ਹੈ। ਯੁੱਧ ’ਚ ਹੁਣ ਇਰਾਨ ਵੀ ਆ ਸਕਦਾ ਹੈ। ਇਰਾਨੀ ਵਿਦੇਸ਼ ਮੰਤਰੀ ਹੋਸੈਨ ਅਮੀਰਬਦੁੱਲਾਹੀਅਨ ਨੇ ਬੀਤੀ ਰਾਤ ਕਤਰ ’ਚ ਹਮਾਸ ਨੇਤਾ Ismail Haniyeh ਨਾਲ ਮੁਲਾਕਾਤ ਕਰ ਇਸ ਦਾ ਸੰਦੇਸ਼ ਦਿੱਤਾ
ਹਮਾਸ ਨੂੰ ਸਹਿਯੋਗ ਦੇਣ ਦੀ ਕਹੀ ਗੱਲ
ਉੱਧਰ ਦੇ ਮੀਡੀਆ ਅਨੁਸਾਰ, ਈਰਾਨ ਦੇ ਨੇਤਾ (ਇਜ਼ਰਾਈਲ ਹਮਾਸ ਯੁੱਧ ਵਿੱਚ ਈਰਾਨ) ਹਮਾਸ ਤੇ ਫਲਸਤੀਨੀ ਲੋਕਾਂ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ’ਚ ਸਹਿਯੋਗ ਕਰਨ ਲਈ ਸਹਿਮਤ ਹੋਏ। ਗਾਜ਼ਾ ਪੱਟੀ ਵਿੱਚ ਹਮਾਸ ਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਦੱਖਣੀ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਤੋਂ ਬਾਅਦ ਈਰਾਨੀ ਅਧਿਕਾਰੀਆਂ ਨਾਲ Haniyeh ਦੀ ਇਹ ਪਹਿਲੀ ਅਧਿਕਾਰਤ ਬੈਠਕ ਸੀ।
ਹਮਾਸ ਬੋਲਿਆ- ਹੁਣ ਇਤਿਹਾਸ ਬਦਲੇਗਾ
ਸਥਾਨਕ ਮੀਡੀਆ ਨੇ ਹਮਾਸ ਦੇ ਹਵਾਲੇ ਨਾਲ ਕਿਹਾ ਕਿ ਦੋਵੇਂ ਨੇਤਾ ਇਜ਼ਰਾਈਲ ਨੂੰ ਸਬਕ ਸਿਖਾਉਣ ਲਈ ਸਹਿਮਤ ਹੋਏ ਹਨ। ਇਸ ਲੜਾਈ ਤੋਂ ਬਾਅਦ ਨਵਾਂ ਇਤਿਹਾਸ ਰਚਿਆ ਜਾਵੇਗਾ ਜੋ ਪਹਿਲਾਂ ਵਰਗਾ ਨਹੀਂ ਰਹੇਗਾ।
ਈਰਾਨ ਨੇ ਇਜ਼ਰਾਈਲ ਸੈਨਿਕਾਂ ਦੀ ਹੱਤਿਆ ਨੂੰ ‘ਗੌਰਵਸ਼ਾਲੀ’ ਦੱਸਿਆ
ਸਥਾਨਕ ਮੀਡੀਆ ਮੁਤਾਬਿਕ ਅਮੀਰਬਦੁੱਲਾਹੀਅਨ ਨੇ ਦੱਖਣੀ ਇਜ਼ਰਾਈਲ ’ਚ ਹਮਾਸ ਦੁਆਰਾ ਸੈਨਿਕਾਂ ਦੀ ਹੱਤਿਆ ਤੇ ਨਾਗਰਿਕਾਂ ਦੇ ਅਗਵਾ ਨੂੰ ‘ਗੌਰਵਸ਼ਾਲੀ’ ਕਿਹਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਲਗਾਤਾਰ ਦੋਸ਼ ਲਗਾਉਂਦਾ ਰਿਹਾ ਹੈ ਕਿ ਹਮਲੇ ’ਚ ‘ਇਰਾਨੀ ਹੱਥ’ ਹੈ।
ਭਾਰਤ ‘ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ ਨੇ ਵੀਰਵਾਰ ਨੂੰ ਕਿਹਾ ਕਿ ਇਸ ਵਹਿਸ਼ੀ ਹਮਲੇ ‘ਚ ਈਰਾਨ ਸ਼ਾਮਲ ਸੀ ਤੇ ਦਾਅਵਾ ਕੀਤਾ ਕਿ ਈਰਾਨ ਹਮਾਸ ਨੂੰ ਹਥਿਆਰਾਂ ਦੀ ਸਿਖਲਾਈ ਵੀ ਦੇ ਰਿਹਾ ਹੈ।
ਇਸ ਤੋਂ ਪਹਿਲਾਂ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਸੱਯਦ ਅਲੀ ਖਮੇਨੀ ਨੇ ਹਮਾਸ ਦੇ ਹਮਲੇ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਇਜ਼ਰਾਈਲ ਨੂੰ ਫੌਜੀ ਤੇ ਖੁਫੀਆ ਦੋਵਾਂ ਪੱਖੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ, ਈਰਾਨੀ ਨੇਤਾ ਨੇ ਕਿਹਾ ਕਿ ਉਹ ਹਮਾਸ ਦੁਆਰਾ ਕੀਤੇ ਗਏ ਹਮਲਿਆਂ ਵਿੱਚ ਸ਼ਾਮਲ ਨਹੀਂ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ...

ਬੇਅਦਬੀ ਕਾਨੂੰਨ ਦੇ ਸੋਧੇ ਖਰੜੇ ‘ਤੇ ਜਥੇਦਾਰ ਬੋਲੇ – ‘ਗੁਰੂ ਗ੍ਰੰਥ ਸਾਹਿਬ ਤੇ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ’

ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨੂੰ ਲੈ ਕੇ ਪੰਜਾਬ...

ਇਸ ਪਿੰਡ ਦੇ ਮੁੰਡਾ-ਕੁੜੀ ਆਪਸ ਵਿਚ ਨਹੀਂ ਕਰਵਾ ਸਕਣਗੇ ਵਿਆਹ, ਪੰਚਾਇਤ ਨੇ ਮਤਾ ਕੀਤਾ ਪਾਸ

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੋਪਾਰਾਏ ਕਲਾਂ ਵਿਖੇ ਪਿੰਡ ਦੀਆਂ ਸਦੀਆਂ ਪੁਰਾਣੀਆਂ ਮਾਨਤਾਵਾਂ...

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਲੜਕੀ ਦਾ ਗੋਲੀ ਮਾਰ ਕੇ ਕਤਲ, ਪੰਜਾਬੀ ਮੁੰਡੇ ਨੇ ਇਲਜ਼ਾਮ!

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦੀ ਦਿਨ-ਦਿਹਾੜੇ ਗੋਲੀ ਮਾਰ...

BS-3 ਗੱਡੀਆਂ ਦੇ ਬਦਲਣੇ ਪੈ ਸਕਦੇ ਹਨ ਰਬੜ ਦੇ ਪੁਰਜੇ, E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ

ਕੇਂਦਰ ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ E-20 ਪੈਟਰੋਲ ਇਸਤੇਮਾਲ ਕਰਨ ਨਾਲ ਗੱਡੀਆਂ ਨੂੰ...

ਵਾਲਮੀਕਿ ਸਮਾਜ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ; ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ‘ਤੇ...

*40 ਲੱਖ ਔਰਤਾਂ ਇਕ ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ ਲਈ ਰਜਿਸਟਰ...

ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀਸ਼ਾ

*ਚੰਡੀਗੜ੍ਹ, 29 ਜੁਲਾਈ,2026*:ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ...

ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ

*ਚੰਡੀਗੜ੍ਹ, 29 ਜੁਲਾਈ,2026*:ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਛੜੇ ਵਰਗਾਂ ਦੇ ਪਰਿਵਾਰਾਂ ਲਈ ਭੋਜਨ ਸੁਰੱਖਿਆ...