September 10, 2026, 5:47 am
----------- Advertisement -----------
HomeNewsBreaking Newsਓਡੀਸ਼ਾ ਦੇ ਪ੍ਰਸਿੱਧ ਜਗਨਨਾਥ ਪੁਰੀ ਮੰਦਰ 'ਚ 1 ਜਨਵਰੀ ਤੋਂ ਡਰੈੱਸ ਕੋਡ...

ਓਡੀਸ਼ਾ ਦੇ ਪ੍ਰਸਿੱਧ ਜਗਨਨਾਥ ਪੁਰੀ ਮੰਦਰ ‘ਚ 1 ਜਨਵਰੀ ਤੋਂ ਡਰੈੱਸ ਕੋਡ ਲਾਗੂ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ

Published on

----------- Advertisement -----------

ਓਡੀਸ਼ਾ ਦੇ ਪੁਰੀ ‘ਚ ਜਗਨਨਾਥ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਡਰੈਸ ਕੋਡ ਦੀ ਪਾਲਣਾ ਕਰਨੀ ਹੋਵੇਗੀ। ਮੰਦਰ ਪ੍ਰਬੰਧਨ ਨੇ ਦੱਸਿਆ ਕਿ ਡਰੈੱਸ ਕੋਡ ਅਗਲੇ ਸਾਲ 1 ਜਨਵਰੀ ਤੋਂ ਲਾਗੂ ਹੋ ਜਾਵੇਗਾ। ਭਗਤਾਂ ਨੂੰ ਅੱਜ ਤੋਂ ਹੀ ਡਰੈੱਸ ਕੋਡ ਬਾਰੇ ਜਾਗਰੂਕ ਕੀਤਾ ਜਾਵੇਗਾ। ਦੱਸ ਦਈਏ ਕਿ ਡਰੈੱਸ ਕੋਡ ਲਾਗੂ ਹੋਣ ਤੋਂ ਬਾਅਦ ਲੋਕ ਹਾਫ ਪੈਂਟ, ਕਟੀ-ਫਟੀ ਜੀਨਸ, ਸਕਰਟ ਅਤੇ ਸਲੀਵਲੇਸ ਕੱਪੜੇ ਪਾ ਕੇ ਜਗਨਨਾਥ ਮੰਦਰ ਨਹੀਂ ਜਾ ਸਕਣਗੇ। ਇਹ ਫੈਸਲਾ ਮੰਦਰ ਦੀ ਨੀਤੀ ਸਬ-ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ।
ਹਾਲਾਂਕਿ ਮੰਦਰ ‘ਚ ਕਿਸ ਤਰ੍ਹਾਂ ਦੇ ਕੱਪੜੇ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ, ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ। ਜਗਨਨਾਥ ਮੰਦਰ ਦੇ ਪ੍ਰਬੰਧਕੀ ਮੁਖੀ ਰੰਜਨ ਕੁਮਾਰ ਦਾਸ ਨੇ ਦੱਸਿਆ ਕਿ ਕੁਝ ਲੋਕ ਅਸੱਭਿਅਕ ਕੱਪੜੇ ਪਾ ਕੇ ਮੰਦਰ ਦੇ ਅੰਦਰ ਆਉਂਦੇ ਹਨ। ਕੁਝ ਲੋਕ ਹਾਫ ਪੈਂਟ ਅਤੇ ਸਲੀਵਲੇਸ ਕੱਪੜਿਆਂ ਵਿਚ ਇਸ ਤਰ੍ਹਾਂ ਆਉਂਦੇ ਹਨ, ਜਿਵੇਂ ਉਹ ਬੀਚ ਜਾਂ ਪਾਰਕ ਵਿਚ ਸੈਰ ਕਰਨ ਆਏ ਹੋਣ। ਮੰਦਰ ਮਨੋਰੰਜਨ ਦੀ ਜਗ੍ਹਾ ਨਹੀਂ ਹੈ। ਇਸ ਨਾਲ ਹੋਰਨਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਜਗਨਨਾਥ ਮੰਦਿਰ ਪ੍ਰਬੰਧਕਾਂ ਦੇ ਮੁਖੀ ਨੇ ਕਿਹਾ ਕਿ ਮੰਦਰ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਸ ਲਈ 1 ਜਨਵਰੀ 2024 ਤੋਂ ਡਰੈੱਸ ਕੋਡ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਮੰਦਰ ਦੇ ਸਿੰਘ ਦਵਾਰ ‘ਤੇ ਤਾਇਨਾਤ ਸੁਰੱਖਿਆ ਬਲ ਅਤੇ ਮੰਦਰ ਦੇ ਅੰਦਰ ਮੌਜੂਦ ਪ੍ਰਤੀਹਾਰੀ ਸੇਵਕ ਇਸ ‘ਤੇ ਨਜ਼ਰ ਰੱਖਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...