May 12, 2026, 8:20 am
----------- Advertisement -----------
HomeNewsLatest Newsਝਾਰਖੰਡ ਰੋਪਵੇਅ ਰੈਸਕਿਊ ਆਪਰੇਸ਼ਨ : 2500 ਫੁੱਟ ਦੀ ਉਚਾਈ ਤੋਂ ਡਿੱਗੀ ਔਰਤ,...

ਝਾਰਖੰਡ ਰੋਪਵੇਅ ਰੈਸਕਿਊ ਆਪਰੇਸ਼ਨ : 2500 ਫੁੱਟ ਦੀ ਉਚਾਈ ਤੋਂ ਡਿੱਗੀ ਔਰਤ, ਹਸਪਤਾਲ ‘ਚ ਭਰਤੀ

Published on

----------- Advertisement -----------

ਝਾਰਖੰਡ ਦੇ ਦੇਵਘਰ ‘ਚ ਤ੍ਰਿਕੁਟ ਪਹਾੜ ‘ਤੇ ਐਤਵਾਰ ਨੂੰ ਵਾਪਰੇ ਰੋਪਵੇਅ ਹਾਦਸੇ ਦੇ ਅੱਜ ਤੀਜੇ ਦਿਨ ਜਾਨ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ। ਅਖੀਰਲੀ ਟਰਾਲੀ ਵਿੱਚ ਫਸੇ 3 ਹੋਰ ਲੋਕਾਂ ਨੂੰ ਬਚਾ ਲਿਆ ਗਿਆ ਹੈ। ਔਰਤ ਨੂੰ ਬਾਹਰ ਕੱਢਦੇ ਸਮੇਂ ਉਹ 2500 ਫੁੱਟ ਦੀ ਉਚਾਈ ਤੋਂ ਟਰਾਲੀ ਤੋਂ ਹੇਠਾਂ ਡਿੱਗ ਗਈ। ਸੈਲਫੀ ਬੈਲਟ ਬੰਨ੍ਹੇ ਹੋਣ ਕਾਰਨ ਉਸ ਦੀ ਜਾਨ ਬਚ ਗਈ। ਉਸ ਨੂੰ ਰੱਸੀ ਦੀ ਮਦਦ ਨਾਲ ਜ਼ਮੀਨ ‘ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਹ ਫਿਰ ਝਟਕੇ ਨਾਲ ਜ਼ਮੀਨ ‘ਤੇ ਡਿੱਗ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਸੋਮਵਾਰ ਨੂੰ ਫੌਜ, ਹਵਾਈ ਸੈਨਾ, ਆਈਟੀਬੀਪੀ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ 12 ਘੰਟੇ ਤੱਕ ਬਚਾਅ ਕਾਰਜ ਚਲਾਇਆ। ਇਸ ਵਿੱਚ ਤਿੰਨ ਹੈਲੀਕਾਪਟਰਾਂ ਅਤੇ ਰੱਸੀ ਦੀ ਮਦਦ ਨਾਲ 33 ਲੋਕਾਂ ਨੂੰ ਬਚਾਇਆ ਗਿਆ। ਬਚਾਅ ਦੌਰਾਨ ਸੁਰੱਖਿਆ ਬੈਲਟ ਟੁੱਟਣ ਕਾਰਨ ਹੈਲੀਕਾਪਟਰ ਤੋਂ ਹੇਠਾਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਹਨੇਰੇ ਅਤੇ ਧੁੰਦ ਕਾਰਨ ਕਾਰਵਾਈ ਨੂੰ ਰੱਦ ਕਰ ਦਿੱਤਾ ਗਿਆ। ਹੁਣ ਤੱਕ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਇੱਕ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। 12 ਲੋਕ ਜ਼ਖਮੀ ਹਨ।
ਝਾਰਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਡਾਕਟਰ ਰਵੀ ਰੰਜਨ ਅਤੇ ਜਸਟਿਸ ਐਸਐਨ ਪ੍ਰਸਾਦ ਦੀ ਅਦਾਲਤ ਨੇ ਦੇਵਘਰ ਵਿੱਚ ਰੋਪਵੇਅ ਹਾਦਸੇ ਦਾ ਖ਼ੁਦ ਨੋਟਿਸ ਲਿਆ ਹੈ। ਅਦਾਲਤ ਨੇ ਰਾਜ ਸਰਕਾਰ ਤੋਂ 25 ਅਪ੍ਰੈਲ ਨੂੰ ਪੂਰੇ ਮਾਮਲੇ ਦੀ ਜਾਂਚ ਰਿਪੋਰਟ ਮੰਗੀ ਹੈ।
ਦੱਸ ਦਈਏ ਕਿ ਰਾਮਨਵਮੀ ਦੀ ਪੂਜਾ ਅਤੇ ਦਰਸ਼ਨਾਂ ਲਈ ਐਤਵਾਰ ਨੂੰ ਇੱਥੇ ਸੈਂਕੜੇ ਸੈਲਾਨੀ ਪੁੱਜੇ ਹੋਏ ਸਨ। ਹਾਦਸਾ ਐਤਵਾਰ ਸ਼ਾਮ 4 ਵਜੇ ਵਾਪਰਿਆ ਜਦੋਂ ਪਹਾੜ ‘ਤੇ ਬਣੇ ਮੰਦਰ ਵੱਲ 26 ਟਰਾਲੀਆਂ ਇੱਕੋ ਸਮੇਂ ਰਵਾਨਾ ਹੋ ਰਹੀਆਂ ਸਨ। ਜਿਸ ਕਾਰਨ ਤਾਰਾਂ ‘ਤੇ ਅਚਾਨਕ ਲੋਡ ਵੱਧ ਗਿਆ ਅਤੇ ਰੋਲਰ ਟੁੱਟ ਗਿਆ। ਤਿੰਨ ਟਰਾਲੀਆਂ ਪਹਾੜ ਨਾਲ ਟਕਰਾ ਗਈਆਂ। ਇਸ ਕਾਰਨ ਦੋ ਟਰਾਲੀਆਂ ਹੇਠਾਂ ਡਿੱਗ ਗਈਆਂ ਜਿਸ ਕਾਰਣ ਇਹ ਵੱਡਾ ਹਾਦਸਾ ਵਾਪਰਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ

ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ...

ਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਉਦਘਾਟਨ

ਗੁਜਰਾਤ ਤੋਂ ਬਾਅਦ ਦੇਸ਼ ਦਾ ਦੂਜਾ ਬੈਰੀਅਰ-ਲੈੱਸ (ਬਿਨਾਂ ਬੈਰੀਅਲ ਵਾਲਾ) ਟੋਲ ਪਲਾਜ਼ਾ ਹੁਣ ਦਿੱਲੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਭਾਜਪਾ ‘ਚ ਹੋਣ ਜਾ ਰਹੇ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਅਤੇ ਮਾਮੇ ਦੇ ਬੇਟੇ ਗਿਆਨ...

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਨਤੀਜੇ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board ) ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ...

PM ਮੋਦੀ ਦੀ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਨਾਲ ਜ਼ਿਊਲਰੀ ਇੰਡਸਟਰੀ ਨੂੰ ਝਟਕਾ! ਮੰਗ ਘੱਟਣ ਦੀ ਜਤਾਈ ਸੰਭਾਵਨਾ

ਬੀਤੇ ਦਿਨੀਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ...

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ/ਪਟਿਆਲਾ, 10 ਮਈ:ਪਟਿਆਲਾ ਵਿੱਚ ਜਦੋਂ ਸੂਰਜ ਚੜ੍ਹਦਾ ਸੀ, 46 ਸਾਲਾ ਸੁਨੀਤਾ ਰਾਣੀ ਉਸ ਤੋਂ...