ਰਿਲਾਇੰਸ ਜੀਓ ਅੱਜ ਗਣੇਸ਼ ਚਤੁਰਥੀ ‘ਤੇ ਆਪਣੀ ਏਅਰ ਫਾਈਬਰ ਸੇਵਾ ਲਾਂਚ ਕਰੇਗੀ। ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 28 ਅਗਸਤ ਨੂੰ 46ਵੀਂ ਸਾਲਾਨਾ ਆਮ ਮੀਟਿੰਗ (AGM) ਵਿੱਚ ਇਹ ਐਲਾਨ ਕੀਤਾ ਸੀ। ਦਸ ਦਈਏ ਕਿ Jio Air Fiber ‘ਚ 1.5 Gbps ਤੱਕ ਦੀ ਇੰਟਰਨੈੱਟ ਸਪੀਡ ਮਿਲੇਗੀ, ਜੋ Jio Fiber ਦੀ 1 Gbps ਸਪੀਡ ਤੋਂ ਵੱਧ ਹੋਵੇਗੀ। ਕੰਪਨੀ ਜੀਓ ਏਅਰ ਫਾਈਬਰ ਦੀ ਕੀਮਤ 6,000 ਰੁਪਏ ਰੱਖ ਸਕਦੀ ਹੈ, ਜਿਸ ਵਿੱਚ ਸਕਿਓਰਿਟੀ ਮਨੀ ਵੀ ਸ਼ਾਮਲ ਹੈ। ਇਹ ਰੈਗੂਲਰ ਫਾਈਬਰ ਨਾਲੋਂ ਥੋੜ੍ਹਾ ਮਹਿੰਗਾ ਹੋਵੇਗਾ।
ਏਅਰ ਫਾਈਬਰ ਦੀ ਵਿਸ਼ੇਸ਼ਤਾ ਇਸਦੀ ਪੋਰਟੇਬਿਲਟੀ ਹੈ। ਉਪਭੋਗਤਾ ਇਸ ਨੂੰ ਕਿਸੇ ਵੀ ਸਥਾਨ ‘ਤੇ ਲੈ ਜਾ ਸਕਦੇ ਹਨ ਅਤੇ ਇਸ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ, 5ਜੀ ਕਨੈਕਟੀਵਿਟੀ ਹੋਣੀ ਚਾਹੀਦੀ ਹੈ। ਰਿਲਾਇੰਸ ਜੀਓ ਦੇ ਮੁਤਾਬਕ, ਉਨ੍ਹਾਂ ਦਾ ਏਅਰ ਫਾਈਬਰ ਚੱਲਦੇ ਸਮੇਂ ਬ੍ਰਾਡਬੈਂਡ ਵਰਗੀ ਸਪੀਡ ਪ੍ਰਦਾਨ ਕਰਨ ਦੇ ਸਮਰੱਥ ਹੈ। ਜਦਕਿ ਜੀਓ ਫਾਈਬਰ ਆਪਟਿਕ ਵਾਇਰ ਤਕਨੀਕ ‘ਤੇ ਆਧਾਰਿਤ ਹੈ। ਇਸ ਰਾਹੀਂ ਇੰਟਰਨੈੱਟ ਮੁਹੱਈਆ ਕਰਵਾਉਣ ਲਈ ਕੰਪਨੀ ਘਰ/ਦਫ਼ਤਰ ਵਿੱਚ ਰਾਊਟਰ ਲਗਾਉਂਦੀ ਹੈ। ਆਪਟਿਕ ਤਾਰ ਨੂੰ ਉਸ ਰਾਊਟਰ ਨਾਲ ਕਨੈਕਟ ਕਰਦਾ ਹੈ। ਇਸ ਤੋਂ ਬਾਅਦ, ਫਾਈਬਰ ਸਥਿਰ ਹਾਈ-ਸਪੀਡ ਇੰਟਰਨੈਟ ਪ੍ਰਦਾਨ ਕਰਦਾ ਹੈ। ਕੰਪਨੀ ‘ਜਿਓ ਏਅਰ ਫਾਈਬਰ’ ਰਾਹੀਂ ਵਾਇਰਲੈੱਸ ਬ੍ਰਾਡਬੈਂਡ ਸੇਵਾ ਪ੍ਰਦਾਨ ਕਰੇਗੀ। ਇਹ ਵਾਇਰਲੈੱਸ ਡੌਂਗਲ ਵਾਂਗ ਕੰਮ ਕਰਦਾ ਹੈ, ਪਰ ਇੰਟਰਨੈੱਟ ਦੀ ਸਪੀਡ ਬਹੁਤ ਤੇਜ਼ ਹੈ।
----------- Advertisement -----------
ਅੱਜ ਗਣੇਸ਼ ਚਤੁਰਥੀ ‘ਤੇ ਲਾਂਚ ਹੋਵੇਗਾ ਜੀਓ ਏਅਰ ਫਾਈਬਰ, ਮਿਲੇਗੀ 1.5Gbps ਤੱਕ ਦੀ ਇੰਟਰਨੈੱਟ ਸਪੀਡ!
Published on
----------- Advertisement -----------
----------- Advertisement -----------












