ਸੁਪਰੀਮ ਕੋਰਟ ਨੇ ਜੋਸ਼ੀਮਠ ਮਾਮਲੇ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹੁਣ ਇਸ ‘ਤੇ ਸੁਣਵਾਈ ਲਈ ਅਗਲੀ ਤਰੀਕ 16 ਜਨਵਰੀ ਦਿੱਤੀ ਹੈ।
ਦੱਸ ਦਈਏ ਕਿ ਜੋਸ਼ੀਮਠ ਸ਼ਹਿਰ ਵਿੱਚ ਅਸੁਰੱਖਿਅਤ ਇਮਾਰਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜੋਸ਼ੀਮਠ ਵਿੱਚ ਜਿਨ੍ਹਾਂ ਹੋਟਲਾਂ ਅਤੇ ਘਰਾਂ ਵਿੱਚ ਜ਼ਿਆਦਾ ਤਰੇੜਾਂ ਹਨ, ਉਨ੍ਹਾਂ ਨੂੰ ਢਾਹੁਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਜਾਵੇਗਾ। ਪ੍ਰਸ਼ਾਸਨ ਵੱਲੋਂ ਅਸੁਰੱਖਿਅਤ ਜ਼ੋਨ ਐਲਾਨੇ ਗਏ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਐਸਡੀਆਰਐਫ ਦੇ ਕਮਾਂਡੈਂਟ ਮਣੀਕਾਂਤ ਮਿਸ਼ਰਾ ਨੇ ਕਿਹਾ ਕਿ ਹੋਟਲ ਮਾਲਰੀ ਇਨ ਨੂੰ ਢਾਹ ਦਿੱਤਾ ਜਾਵੇਗਾ। ਇਸ ਨੂੰ ਪੜਾਅਵਾਰ ਢੰਗ ਨਾਲ ਢਾਇਆ ਜਾਵੇਗਾ। ਇਹ ਹੋਟਲ ਟੇਢੇ ਹੋ ਗਏ ਹਨ। ਇਨਾ ਨੂੰ ਤੋੜਨਾ ਜ਼ਰੂਰੀ ਹੈ ਕਿਉਂਕਿ ਇਸ ਦੇ ਹੇਠਾਂ ਕਈ ਘਰ ਅਤੇ ਹੋਟਲ ਹਨ ਅਤੇ ਜੇਕਰ ਇਹ ਬਹੁਤ ਜ਼ਿਆਦਾ ਧੱਸ ਗਿਆ ਤਾਂ ਇਹ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਲੋਕਾਂ ਨੂੰ ਉੱਥੋਂ ਜਾਣ ਲਈ ਵੀ ਕਿਹਾ। ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਬਿਨਾਂ ਵਜ੍ਹਾ ਕਾਰਵਾਈ ਦੇ ਵਿਚਕਾਰ ਨਾ ਆਉਣ।
----------- Advertisement -----------
ਸੁਪਰੀਮ ਕੋਰਟ ਨੇ ਜੋਸ਼ੀਮਠ ਮਾਮਲੇ ‘ਤੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ
Published on
----------- Advertisement -----------
----------- Advertisement -----------












