ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਸੂਤਰਾਂ ਮੁਤਾਬਕ ਹਾਲ ਹੀ ‘ਚ ਅਦਾਕਾਰਾ ਨੇ ਸੰਸਦ ਕੰਪਲੈਕਸ ‘ਚ ਆਪਣੀ ਫਿਲਮ ਦੀ ਸ਼ੂਟਿੰਗ ਲਈ ਲੋਕ ਸਭਾ ਸਕੱਤਰੇਤ ਤੋਂ ਇਜਾਜ਼ਤ ਮੰਗੀ ਹੈ। ਸੂਤਰਾਂ ਮੁਤਾਬਿਕ ਉਸ ਦੀ ਚਿੱਠੀ ਵਿਚਾਰ ਅਧੀਨ ਹੈ ਪਰ ਉਸ ਨੂੰ ਇਜਾਜ਼ਤ ਦਿੱਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ।
ਦੱਸ ਦੇਈਏ ਕਿ ‘ਐਮਰਜੈਂਸੀ’ ਦੀ ਸ਼ੂਟਿੰਗ ਇਸ ਸਾਲ ਜੂਨ ‘ਚ ਸ਼ੁਰੂ ਹੋਈ ਸੀ। ਕੰਗਨਾ ਨੇ ਇਸ ਫਿਲਮ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਉਹ ਫਿਲਮ ਨੂੰ ਬਣਾ ਵੀ ਰਹੀ ਹੈ। ਇਸ ਫਿਲਮ ‘ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ, ਜਿਨ੍ਹਾਂ ਨੇ 1975 ‘ਚ ਦੇਸ਼ ‘ਚ ਐਮਰਜੈਂਸੀ ਲਗਾਈ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਇਸ ਤੋਂ ਪਹਿਲਾਂ ਫਿਲਮ ‘ਧਾਕੜ’ ‘ਚ ਨਜ਼ਰ ਆਈ ਸੀ। ਹਾਲਾਂਕਿ ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ ‘ਤੇ ਫਲਾਪ ਸਾਬਤ ਹੋਈ ਸੀ। ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਅਦਾਕਾਰਾ ‘ਐਮਰਜੈਂਸੀ’ ਤੋਂ ਬਾਅਦ ‘ਤੇਜਸ’ ‘ਚ ਵੀ ਨਜ਼ਰ ਆਵੇਗੀ।
----------- Advertisement -----------
ਸੰਸਦ ਕੰਪਲੈਕਸ ‘ਚ ‘ਐਮਰਜੈਂਸੀ’ ਦੀ ਸ਼ੂਟਿੰਗ ਕਰਨਾ ਚਾਹੁੰਦੀ ਹੈ ਕੰਗਨਾ ਰਣੌਤ, ਲੋਕ ਸਭਾ ਸਕੱਤਰੇਤ ਤੋਂ ਮੰਗੀ ਇਜਾਜ਼ਤ
Published on
----------- Advertisement -----------
----------- Advertisement -----------












