ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਂਜਰੀਵਾਲ ਅੱਜ 55 ਸਾਲ ਦੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਸੀਐਮ ਭਗਵੰਤ ਮਾਨ, ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ, ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਸਮੇਤ ਕਈ ਨੇਤਾਵਾਂ ਨੇ ਕੇਜਰੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਰਵਿੰਦ ਕੇਜਰੀਵਾਲ ਨੇ ਅੱਜ ਆਪਣੇ ਜਨਮ ਦਿਨ ‘ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ- ਅੱਜ ਮੇਰਾ ਜਨਮ ਦਿਨ ਹੈ। ਬਹੁਤ ਸਾਰੇ ਲੋਕ ਸ਼ੁੱਭਕਾਮਨਾਵਾਂ ਭੇਜ ਰਹੇ ਹਨ। ਸਾਰਿਆਂ ਦਾ ਧੰਨਵਾਦ, ਮੈਨੂੰ ਮਨੀਸ਼ ਦੀ ਯਾਦ ਆ ਰਹੀ ਹੈ। ਉਹ ਇਕ ਝੂਠੇ ਕੇਸ ‘ਚ ਜੇਲ੍ਹ ‘ਚ ਬੰਦ ਹਨ।
ਕੇਜਰੀਵਾਲ ਨੇ ਕਿਹਾ- ਆਓ ਅੱਜ ਅਸੀਂ ਸਾਰੇ ਸਹੁੰ ਚੁੱਕੀਏ ਕਿ ਅਸੀਂ ਭਾਰਤ ਦੇ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਹ ਭਾਰਤ ਨੂੰ ਨੰਬਰ ਇੱਕ ਦੇਸ਼ ਬਣਾਉਣ ਦੇ ਸਾਡੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗਾ। ਇਸ ਨਾਲ ਮਨੀਸ਼ ਵੀ ਖੁਸ਼ ਹੋਣਗੇ।
ਦੱਸ ਦਈਏ ਕਿ ਮਨੀਸ਼ ਸਿਸੋਦੀਆ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਛੇ ਮਹੀਨਿਆਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਅਤੇ ਸੀਬੀਆਈ ਉਨ੍ਹਾਂ ਵਿਰੁੱਧ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ।
----------- Advertisement -----------
ਕੇਜਰੀਵਾਲ ਨੇ ਆਪਣੇ ਜਨਮਦਿਨ ‘ਤੇ ਸਿਸੋਦੀਆ ਨੂੰ ਕੀਤਾ ਯਾਦ: ਕਿਹਾ- “ਮਨੀਸ਼ ਨੂੰ Miss ਕਰ ਰਿਹਾ ਹਾਂ”
Published on
----------- Advertisement -----------
----------- Advertisement -----------












