November 2, 2026, 9:15 pm
----------- Advertisement -----------
HomeNewsBreaking Newsਕਿਸਾਨ ਅੰਦੋਲਨ – ਟ੍ਰੈਫਿਕ ਜਾਮ ਨੂੰ ਲੈ ਕੇ ਚੀਫ਼ ਜਸਟਿਸ ਨੇ ਹੁਕਮ...

ਕਿਸਾਨ ਅੰਦੋਲਨ – ਟ੍ਰੈਫਿਕ ਜਾਮ ਨੂੰ ਲੈ ਕੇ ਚੀਫ਼ ਜਸਟਿਸ ਨੇ ਹੁਕਮ ਕੀਤਾ ਜਾਰੀ, ਵਕੀਲਾਂ ਨੂੰ ਕਹੀ ਆਹ ਵੱਡੀ ਗੱਲ

Published on

----------- Advertisement -----------

 ਕਿਸਾਨ ਅੰਦੋਲਨ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 13 ਫਰਵਰੀ ਨੂੰ ਭਾਰੀ ਟ੍ਰੈਫਿਕ ਜਾਮ ਹੈ। ਇਸ ਦੌਰਾਨ ਇਹ ਪੂਰਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਹੁਣ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਮਾਮਲੇ ‘ਤੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਬਾਰ ਐਸੋਸੀਏਸ਼ਨ ਨੇ ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਦਾ ਖ਼ੁਦ ਨੋਟਿਸ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹੁਣ ਚੀਫ਼ ਜਸਟਿਸ ਨੇ ਇੱਕ ਵੱਡਾ ਹੁਕਮ ਜਾਰੀ ਕਰਕੇ ਇਸ ਮਾਮਲੇ ਦਾ ਖ਼ੁਦ ਨੋਟਿਸ ਲਿਆ ਹੈ।

 ਦੱਸ ਦਈਏ ਕਿ ਬਾਰ ਐਸੋਸੀਏਸ਼ਨ ਨੇ ਸੀਜੇਆਈ ਡੀਵਾਈ ਚੰਦਰਚੂੜ ਨੂੰ ਲਿਖੇ ਪੱਤਰ ਵਿੱਚ ਗਲਤ ਇਰਾਦਿਆਂ ਨਾਲ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਦੇ ਖਿਲਾਫ ਖੁਦ ਹੀ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸੀਜੇਆਈ ਤੋਂ ਮੰਗ ਕੀਤੀ ਗਈ ਹੈ ਕਿ ਜਿਹੜੇ ਵਕੀਲ ਕਿਸਾਨਾਂ ਦੇ ਰੋਸ ਕਾਰਨ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ, ਉਨ੍ਹਾਂ ਖ਼ਿਲਾਫ਼ ਕੋਈ ਉਲਟ ਹੁਕਮ ਜਾਰੀ ਨਾ ਕੀਤਾ ਜਾਵੇ।  ਇਸ ਦੌਰਾਨ ਬਾਰ ਐਸੋਸੀਏਸ਼ਨ ਵੱਲੋਂ ਲਿਖੇ ਪੱਤਰ ਦਾ ਨੋਟਿਸ ਲੈਂਦਿਆਂ ਚੀਫ਼ ਜਸਟਿਸ ਚੰਦਰਚੂੜ ਨੇ ਵੱਡਾ ਹੁਕਮ ਜਾਰੀ ਕੀਤਾ ਹੈ।

ਇਸ ਦਾ ਨੋਟਿਸ ਲੈਂਦਿਆਂ ਚੀਫ਼ ਜਸਟਿਸ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ, “ਜੇਕਰ ਕਿਸੇ ਵਕੀਲ ਨੂੰ ਅੰਦੋਲਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਸੀਂ ਉਸ ਅਨੁਸਾਰ ਸਮਾਂ ਬਦਲਾਂਗੇ। ਨਾਲ ਹੀ, ਜੇਕਰ ਕਿਸੇ ਨੂੰ ਟ੍ਰੈਫਿਕ ਜਾਮ ਦੀ ਕੋਈ ਸਮੱਸਿਆ ਹੈ, ਤਾਂ ਕਿਰਪਾ ਕਰਕੇ ਮੈਨੂੰ ਦੱਸੋ।” ਇਸ ਦੌਰਾਨ ਦਿੱਲੀ ਪੁਲਿਸ ਨੇ ਖੁਫੀਆ ਰਿਪੋਰਟ ਜਾਰੀ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਪੁਲਿਸ ਦੁਆਰਾ ਜਾਰੀ ਖੁਫੀਆ ਰਿਪੋਰਟ ਦੇ ਅਨੁਸਾਰ, “ਦਿੱਲੀ ਚਲੋ ਮਾਰਚ ਦੇ ਦੌਰਾਨ, ਲਗਭਗ 20,000 ਕਿਸਾਨ ਲਗਭਗ 2500 ਟਰੈਕਟਰਾਂ ਨਾਲ ਰਾਜਧਾਨੀ ਦੀਆਂ ਸਰਹੱਦਾਂ ਤੱਕ ਪਹੁੰਚ ਸਕਦੇ ਹਨ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਕਈ ਸਰਹੱਦੀ ਇਲਾਕਿਆਂ ਵਿੱਚ ਅੱਜ ਵੀ ਪ੍ਰਦਰਸ਼ਨਕਾਰੀ ਮੌਜੂਦ ਹਨ, ਜੋ ਕਿਸੇ ਵੀ ਸਮੇਂ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਹਨ। ਅਜਿਹੇ ‘ਚ ਕਿਸਾਨਾਂ ਦੇ ਇਸ ਐਲਾਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਕਿਸੇ ਵੀ ਹਾਲਤ ‘ਚ ਦਿੱਲੀ ‘ਚ ਦਾਖਲ ਨਾ ਹੋਣ ਦਾ ਅਲਰਟ ਜਾਰੀ ਕਰ ਦਿੱਤਾ ਹੈ। ਉੱਥੇ ਹੀ ਪ੍ਰਸ਼ਾਸਨ ਵੱਲੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਨਿਯਮ 12 ਫਰਵਰੀ ਤੋਂ 12 ਮਾਰਚ ਤੱਕ ਲਾਗੂ ਰਹੇਗਾ। ਇਸ ਦੌਰਾਨ ਲੋਕਾਂ ਨੂੰ ਇਕੱਠੇ ਹੋਣ ਅਤੇ ਰੈਲੀਆਂ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਰਾਜਧਾਨੀ ਵਿੱਚ ਟਰੈਕਟਰਾਂ ਅਤੇ ਟਰਾਲੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉੱਥੇ 12 ਮਾਰਚ ਤੱਕ ਵੱਡੀਆਂ ਜਨਤਕ ਮੀਟਿੰਗਾਂ ਕਰਨ ‘ਤੇ ਵੀ ਪਾਬੰਦੀ ਹੈ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਸਥਾਨ ‘ਚ ਦਰਦਨਾਕ ਹਾਦਸਾ, ਸੜਕ ਨਿਰਮਾਣ ਦੌਰਾਨ 8 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ

ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦੇ ਉਦੈਪੁਰਵਾਟੀ ਖੇਤਰ ਦੇ ਛਪੋਲੀ ਪਿੰਡ ਵਿੱਚ ਸੜਕ ਨਿਰਮਾਣ ਦੇ...

ਕੈਨੇਡਾ ‘ਚ ਐਲੀਮੈਂਟਰੀ ਸਕੂਲਾਂ ‘ਚ ਦਸਤਾਰ ਸਮੇਤ ਸਾਰੇ ਧਾਰਮਿਕ ਪਹਿਰਾਵਿਆਂ ‘ਤੇ ਲੱਗੀ ਪਾਬੰਦੀ

ਕੈਨੇਡਾ ਦੇ ਕਿਊਬੈਕ 'ਚ ਨਵੀਂ ਬਣੀ ਸਰਕਾਰ ਐਲੀਮੈਂਟਰੀ ਸਕੂਲਾਂ ਵਿੱਚ ਪੱਗਾਂ ਅਤੇ ਨਕਾਬ ਸਮੇਤ...

ਸੜਕ ਨਿਰਮਾਣ ਦੌਰਾਨ 11,000 ਵੋਲਟ ਦੀ ਲਾਈਨ ਨਾਲ ਟਕਰਾਈ ਮਸ਼ੀਨ, 8 ਮਜ਼ਦੂਰਾਂ ਦੀ ਮੌਤ

ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ਦੇ ਛਾਪੋਲੀ ਵਿੱਚ ਸੜਕ ਨਿਰਮਾਣ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ।...

ਅਮਰੀਕਾ ਦੇ ਫਲੋਰੀਡਾ ‘ਚ ਪਲੇਨ ਹੋਇਆ ਕ੍ਰੈਸ਼, 9 ਲੋਕਾਂ ਦੀ ਮੌਤ, ਸੜਕ ‘ਤੇ ਡਿੱਗਦਿਆਂ ਹੀ ਅੱਗ ਦਾ ਗੋਲਾ ਬਣਿਆ ਜਹਾਜ਼

ਅਮਰੀਕਾ ਦੇ ਫਲੋਰਿਡਾ ਵਿਚ ਇਕ ਬਿਜ਼ਨੈੱਸ ਜੈੱਟ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਜਹਾਜ਼ ਵਿਚ...

ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, 4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਪਰਤੀ ਸੀ ਵਾਪਸ

  ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ‘ਚ ਇੱਕ ਮਹਿਲਾ ਦਾ ਚਾਕੂ ਮਾਰ...

ਯੋ ਯੋ ਹਨੀ ਸਿੰਘ ਦੇ ਭਤੀਜੇ ਦੀ ਕਾਰ ਹਾਦਸੇ ਵਿੱਚ ਮੌਤ, ਰੈਪਰ ਨੇ ਜਤਾਇਆ ਦੁੱਖ

ਗਾਇਕ ਯੋ ਯੋ ਹਨੀ ਸਿੰਘ ਦੇ ਭਤੀਜੇ ਵਿਦਿਤ ਓਲਕ ਦੀ ਐਤਵਾਰ, 1 ਨਵੰਬਰ ਨੂੰ...

ਮਹੰਤ ਦੇ ਘਰ ਨਸ਼ੀਲਾ ਪਦਾਰਥ ਰੱਖ ਕੇ ਫਸਾਉਣ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਕੈਮਰੇ ਨੇ ਖੋਲ੍ਹੀ ਪੋਲ

ਲੁਧਿਆਣਾ ਦੇ ਖੰਨਾ ‘ਚ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਨਸ਼ੇ ਦੇ ਝੂਠੇ...

ਪੰਜਾਬ ਦੀ ਸਿਆਸਤ ‘ਚ ਵੱਡਾ ਫੇਰਬਦਲ: ਜੌੜਾਮਾਜਰਾ, ਪਠਾਣਮਾਜਰਾ ਤੇ ਵਿਜੇ ਪ੍ਰਤਾਪ ਨੇ ਫੜਿਆ ਭਾਜਪਾ ਦਾ ਪੱਲਾ

ਪੰਜਾਬ ਦੀ ਸਿਆਸਤ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਘਟਨਾਕ੍ਰਮ...

ਪਠਾਣਮਾਜਰਾ ਅਤੇ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਹੋਵੇਗੀ ਰੱਦ , ‘ਆਪ’ ਵਿਧਾਨਸਭਾ ਸਪੀਕਰ ਤੋਂ ਕਰੇਗੀ ਮੰਗ

ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ।...