ਕ੍ਰਿਤੀ ਸੈਨਨ ਨੂੰ ਹਾਲ ਹੀ ‘ਚ ਫਿਲਮ ‘ਮਿਮੀ’ ਲਈ ਸਰਵੋਤਮ ਅਭਿਨੇਤਰੀ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਜਿੱਤ ਦੇ ਦੋ ਦਿਨ ਬਾਅਦ ਕ੍ਰਿਤੀ ਸ਼ਨੀਵਾਰ ਨੂੰ ਆਪਣੇ ਪਰਿਵਾਰ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੀ। ਅਭਿਨੇਤਰੀ ਨੇ ਪਰਿਵਾਰ ਦੇ ਨਾਲ ਮੰਦਰ ‘ਚ ਪੂਜਾ ਅਰਚਨਾ ਕੀਤੀ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਮੰਦਰ ‘ਚ ਜਾ ਕੇ ਪੂਜਾ ਅਰਚਨਾ ਕਰਦੀ ਅਤੇ ਲੋਕਾਂ ਨਾਲ ਤਸਵੀਰਾਂ ਖਿਚਵਾਉਂਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਅਦਾਕਾਰਾ ਨੇ ਪੀਲੇ ਸੂਟ ਦੇ ਨਾਲ ਮੈਚਿੰਗ ਦੁਪੱਟਾ ਲਿਆ ਹੋਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਨੂਪੁਰ ਸੈਨਨ ਫੁੱਲਦਾਰ ਸੂਟ ‘ਚ ਨਜ਼ਰ ਆਈ। ਕ੍ਰਿਤੀ ਦੇ ਨਾਲ ਉਸਦੇ ਮਾਤਾ-ਪਿਤਾ ਵੀ ਨਜ਼ਰ ਆ ਰਹੇ ਹਨ।
ਅਦਾਕਾਰਾ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਕ੍ਰਿਤੀ ਅਤੇ ਉਸ ਦੀ ਭੈਣ ਮੰਦਰ ‘ਚੋਂ ਨਿਕਲਣ ਤੋਂ ਬਾਅਦ ਪਾਪਰਾਜ਼ੀ ਨੂੰ ਪ੍ਰਸ਼ਾਦ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪਾਪਰਾਜ਼ੀ ਨੇ ਕ੍ਰਿਤੀ ਨੂੰ ਉਸ ਦੀ ਸਫਲਤਾ ‘ਤੇ ਵਧਾਈ ਦਿੱਤੀ ਅਤੇ ਕ੍ਰਿਤੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਕ੍ਰਿਤੀ ਨੇ ਕਾਰ ‘ਚ ਬੈਠਣ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਕਈ ਤਸਵੀਰਾਂ ਵੀ ਖਿਚਵਾਈਆਂ।
----------- Advertisement -----------
ਨੈਸ਼ਨਲ ਐਵਾਰਡ ਜਿੱਤਣ ਤੋਂ ਬਾਅਦ ਕ੍ਰਿਤੀ ਸੈਨਨ ਪਹੁੰਚੀ ਸਿੱਧੀਵਿਨਾਇਕ ਮੰਦਰ, ਕੀਤੀ ਪੂਜਾ
Published on
----------- Advertisement -----------
----------- Advertisement -----------