ਕਿਰਨ ਰਿਜਿਜੂ ਨੂੰ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਅਰਜੁਨ ਰਾਮ ਮੇਘਵਾਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਕਿਰਨ ਰਿਜਿਜੂ ਨੂੰ ਹੁਣ ਧਰਤੀ ਵਿਗਿਆਨ ਮੰਤਰਾਲਾ ਦਿੱਤਾ ਗਿਆ ਹੈ। ਇਸ ਹੈਰਾਨ ਕਰਨ ਵਾਲੇ ਬਦਲਾਅ ਦਾ ਐਲਾਨ ਰਾਸ਼ਟਰਪਤੀ ਭਵਨ ਦੇ ਇਕ ਬਿਆਨ ਰਾਹੀਂ ਕੀਤਾ ਗਿਆ।
ਦੱਸ ਦਈਏ ਕਿ ਰਿਜਿਜੂ ਨੇ 8 ਜੁਲਾਈ, 2021 ਨੂੰ ਕਾਨੂੰਨ ਅਤੇ ਨਿਆਂ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਮਈ 2019 ਤੋਂ ਜੁਲਾਈ 2021 ਤੱਕ ਯੁਵਾ ਮਾਮਲਿਆਂ ਅਤੇ ਖੇਡਾਂ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸੇਵਾ ਨਿਭਾਈ। ਅਰਜੁਨ ਰਾਮ ਮੇਘਵਾਲ ਦੀ ਗੱਲ ਕਰੀਏ ਤਾਂ ਉਹ ਰਾਜਸਥਾਨ ਦੇ ਬੀਕਾਨੇਰ ਤੋਂ ਸਾਂਸਦ ਹਨ। ਉਹ ਭਾਜਪਾ ਦੇ ਵੱਡੇ ਦਲਿਤ ਚਿਹਰਿਆਂ ਵਿੱਚੋਂ ਇੱਕ ਹਨ। ਉਹ ਆਪਣੀ ਸਾਦਗੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਅਕਸਰ ਸਾਈਕਲ ਚਲਾ ਕੇ ਕੰਮ ‘ਤੇ ਜਾਂਦੇ ਦੇਖਿਆ ਜਾਂਦਾ ਹੈ।
----------- Advertisement -----------
ਮੋਦੀ ਮੰਤਰੀ ਮੰਡਲ ‘ਚ ਵੱਡਾ ਫੇਰਬਦਲ, ਕਿਰਨ ਰਿਜਿਜੂ ਨੂੰ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਹਟਾਇਆ
Published on
----------- Advertisement -----------

----------- Advertisement -----------