June 6, 2026, 10:46 am
----------- Advertisement -----------
HomeNewsLatest Newsਪੜ੍ਹੋ, ਲੋਕ ਸਭਾ ਅਤੇ ਰਾਜ ਸਭਾ 'ਚ ਗੈਰ-ਸੰਸਦੀ ਮੰਨੇ ਜਾਣ ਵਾਲੇ ਸ਼ਬਦਾਂ...

ਪੜ੍ਹੋ, ਲੋਕ ਸਭਾ ਅਤੇ ਰਾਜ ਸਭਾ ‘ਚ ਗੈਰ-ਸੰਸਦੀ ਮੰਨੇ ਜਾਣ ਵਾਲੇ ਸ਼ਬਦਾਂ ਦੀ ਸੂਚੀ

Published on

----------- Advertisement -----------

ਲੋਕ ਸਭਾ ਸਕੱਤਰੇਤ ਨੇ 18 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਇੱਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਉਨ੍ਹਾਂ ਸ਼ਬਦਾਂ ਅਤੇ ਵਾਕਾਂ ਨੂੰ ਦੱਸਿਆ ਗਿਆ ਹੈ, ਜੋ ਲੋਕ ਸਭਾ ਅਤੇ ਰਾਜ ਸਭਾ ਵਿੱਚ ਗੈਰ-ਸੰਸਦੀ ਮੰਨੇ ਜਾਣਗੇ। ਯਾਨੀ ਜੇਕਰ ਇਹ ਸ਼ਬਦਾਂ ਦੀ ਵਰਤੋਂ ਸੰਸਦ ਵਿੱਚ ਕੀਤੀ ਗਈ ਤਾ ਉਸ ਵਿਅਕਤੀ ਨੂੰ ਸੰਸਦ ਦੀ ਕਾਰਵਾਈ ਤੋਂ ਹਟਾਇਆ ਜਾ ਸਕਦਾ ਹੈ। ਸਿਰਫ਼ ਸ਼ਬਦ ਹੀ ਨਹੀਂ, ਕਈ ਆਮ ਬੋਲਚਾਲ ਦੇ ਮੁਹਾਵਰਿਆਂ ਨੂੰ ਵੀ ਗ਼ੈਰ-ਸੰਸਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਕਿ ਕਿਹੜੇ ਸ਼ਬਦਾਂ ‘ਤੇ ਪਾਬੰਦੀ ਲਗਾਈ ਗਈ ਹੈ
ਲੋਕ ਸਭਾ ਅਤੇ ਰਾਜ ਸਭਾ ਵਿੱਚ ਤਾਨਾਸ਼ਾਹ, ਸ਼ਰਮ, ਦੁਰਵਿਵਹਾਰ, ਧੋਖਾ, ਡਰਾਮਾ, ਪਾਖੰਡ, ਅਯੋਗ, ਜੁਮਲਾਜੀਵੀ, ਅੰਟ -ਸ਼ੰਟ, ਭ੍ਰਿਸ਼ਟ, ਡਰਾਮੇਬਾਜ਼, ਕੁੱਟਮਾਰ, ਬੇਕਾਰ ਵਰਗੇ ਸ਼ਬਦ ਬੋਲਣ ਤੇ ਮਨਾਹੀ ਹੈ। ਇਸ ਤੋਂ ਇਲਾਵਾ ਬੋਲ਼ੀ ਸਰਕਾਰ, ਹੰਕਾਰ, ਕਾਲਾ ਦਿਨ, ਗੁੰਡਾਗਰਦੀ, ਸ਼ਰਮ, ਗਿਰਗਿਟ, ਚਮਚਾ, ਦਲਾਲ, ਗੁਲਚਰਾ, ਗੁਲ-ਖਿਲਾਉਣਾ, ਗੁੰਡਿਆਂ ਦੀ ਸਰਕਾਰ, ਦੋਗਲਾ ਕਿਰਦਾਰ, ਚੌਗਿਰਦਾ, ਚੁਗਲਖੋਰ, ਤਲੇ ਚੱਟਣ ਵਾਲੀ, ਤਾਨਾਸ਼ਾਹ, ਦਾਦਾ, ਦੰਗਾ, ਗੱਦਾਰ , ਅਪਮਾਨ, ਕਾਲਾਬਾਜ਼ਾਰੀ ਵਰਗੇ ਸ਼ਬਦਾਂ ਦੀ ਵਰਤੋਂ ਨੂੰ ਵੀ ਸੰਸਦ ‘ਚ ਬਹਿਸ ਦੌਰਾਨ ਕਾਰਵਾਈ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਅੰਗਰੇਜ਼ੀ ਦੇ ਕੁੱਝ ਸ਼ਬਦ ਅਬਿਊਸਡ, ਬ੍ਰਿਟਿਡ, ਕਰੱਪਟ, ਡਰਾਮਾ, ਹਾਈਪੋਕਰੇਸੀ ਅਤੇ ਇਨਕਮਪੇਟੈਂਟ, ਕੋਵਿਡ ਫੈਲਾਡਰ ਅਤੇ ਸਨੂਪਗੇਟ ਸ਼ਬਦ ਵੀ ਕਾਰਵਾਈ ਦਾ ਹਿੱਸਾ ਨਹੀਂ ਹੋਣਗੇ।
ਗੈਰ-ਸੰਸਦੀ ਸ਼ਬਦਾਂ ਦੀ ਸੂਚੀ ਵਿੱਚ ਸਿਰਫ ਸ਼ਬਦ ਹੀ ਨਹੀਂ ਕੁੱਝ ਮੁਹਾਵਰਿਆਂ ਦੀ ਵਰਤੋਂ ‘ਤੇ ਵੀ ਪਾਬੰਦੀ ਲਗਾਈ ਗਈ ਹੈ । ਇਹਨਾਂ ਵਿਚ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਨੂੰ, ਹਾਥੀ ਦੇ ਦੰਦ, ਮਗਰਮੱਛ ਦੇ ਹੰਝੂ, ਚੋਰ-ਚੋਰ ਚਚੇਰਾ ਭਰਾ, ਟਾਲ-ਮਟੋਲ ਕਰਨਾ, ਪੈਰ ਚੱਟਣਾ, ਮਿਰਚਾਂ ਪਾਉਣਾ, ਬੇਹੋਸ਼ ਕਰਨਾ ਆਦਿ ਮੁਹਾਵਰੇ ਸ਼ਾਮਿਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...