July 26, 2024, 9:36 pm
----------- Advertisement -----------
HomeNewsBreaking Newsਲੋਕ ਸਭਾ ਚੋਣਾਂ : 21 ਰਾਜਾਂ ਦੀਆਂ 102 ਸੀਟਾਂ 'ਤੇ ਕਿੰਨੇ ਫੀਸਦੀ...

ਲੋਕ ਸਭਾ ਚੋਣਾਂ : 21 ਰਾਜਾਂ ਦੀਆਂ 102 ਸੀਟਾਂ ‘ਤੇ ਕਿੰਨੇ ਫੀਸਦੀ ਹੋਈ ਵੋਟਿੰਗ? ਜਾਣੋ ਸਭ ਕੁਝ

Published on

----------- Advertisement -----------

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਸ਼ਾਮ 6 ਵਜੇ ਖਤਮ ਹੋ ਗਈ। ਪਹਿਲੇ ਪੜਾਅ ‘ਚ ਜਿਨ੍ਹਾਂ ਸੀਟਾਂ ‘ਤੇ ਵੋਟਿੰਗ ਹੋਈ, ਉਨ੍ਹਾਂ ‘ਚ ਤਾਮਿਲਨਾਡੂ ਦੀਆਂ ਸਾਰੀਆਂ 39, ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਉੱਤਰਾਖੰਡ ਦੀਆਂ ਸਾਰੀਆਂ ਪੰਜ, ਮਹਾਰਾਸ਼ਟਰ ਦੀਆਂ ਪੰਜ, ਅਸਾਮ ਅਤੇ ਬਿਹਾਰ ਦੀਆਂ ਚਾਰ-ਚਾਰ ਸੀਟਾਂ, ਪੱਛਮੀ ਬੰਗਾਲ ਵਿੱਚ ਤਿੰਨ, ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ ਦੀਆ ਦੋ ਦੋ, ਮਿਜ਼ੋਰਮ ਅਤੇ ਤ੍ਰਿਪੁਰਾ ਦੀ ਇੱਕ-ਇੱਕ ਸੀਟ ਸ਼ਾਮਲ ਹੈ।
ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਸ਼ਾਮ 6 ਵਜੇ ਤੱਕ 63 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 80 ਫੀਸਦੀ ਵੋਟਾਂ ਤ੍ਰਿਪੁਰਾ ‘ਚ ਪਈਆਂ, ਜਦਕਿ ਸਭ ਤੋਂ ਘੱਟ 48 ਫੀਸਦੀ ਵੋਟਾਂ ਬਿਹਾਰ ‘ਚ ਪਈਆਂ। ਅੰਤਿਮ ਵੋਟਿੰਗ ਪ੍ਰਤੀਸ਼ਤ ਅਜੇ ਨਹੀਂ ਆਈ ਹੈ।
ਵੋਟਿੰਗ ਦੌਰਾਨ ਮਨੀਪੁਰ ਦੇ ਬਿਸ਼ਨੂਪੁਰ ‘ਚ ਗੋਲੀਬਾਰੀ, ਬੰਗਾਲ ਦੇ ਕੂਚ ਬਿਹਾਰ ‘ਚ ਹਿੰਸਾ ਅਤੇ ਛੱਤੀਸਗੜ੍ਹ ਦੇ ਬੀਜਾਪੁਰ ‘ਚ ਗ੍ਰੇਨੇਡ ਧਮਾਕਾ ਹੋਇਆ। ਧਮਾਕੇ ‘ਚ ਇਕ ਅਸਿਸਟੈਂਟ ਕਮਾਂਡੈਂਟ ਅਤੇ ਇਕ ਸਿਪਾਹੀ ਜ਼ਖਮੀ ਹੋ ਗਏ ਹਨ।
ਪਹਿਲੇ ਪੜਾਅ ਵਿੱਚ 1,625 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 1,491 ਪੁਰਸ਼ ਅਤੇ 134 ਮਹਿਲਾ ਉਮੀਦਵਾਰ ਹਨ। ਇਸ ਵਾਰ 8 ਕੇਂਦਰੀ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਸਾਬਕਾ ਰਾਜਪਾਲ ਵੀ ਚੋਣ ਮੈਦਾਨ ਵਿੱਚ ਹਨ। ਇਸ ਪੜਾਅ ਤੋਂ ਬਾਅਦ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਜੂਨੀਅਰ ਇੰਜੀਨੀਅਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 26 ਜੁਲਾਈ, 2024 (ਬਲਜੀਤ ਮਰਵਾਹਾ): ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ...

1,10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 26 ਜੁਲਾਈ, 2024 (ਬਲਜੀਤ ਮਰਵਾਹਾ): ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ...

ਟ੍ਰੈਕ ‘ਤੇ ਡਿੱਗੇ ਦਰੱਖਤ ਨਾਲ ਟਕਰਾਈ ਯਾਤਰੀ ਟਰੇਨ; ਇੰਜਣ ਦੇ ਦੋ ਪਹੀਏ ਪਟੜੀ ਤੋਂ ਉਤਰੇ

ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ 'ਚ ਬਲੋਦ ਦੇ ਦਲੀ ਰਾਜਹਾਰਾ ਤੋਂ ਭਾਨੂਪ੍ਰਤਾਪਪੁਰ, ਅੰਤਾਗੜ੍ਹ, ਦੁਰਗ, ਰਾਏਪੁਰ...

24 ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਕੀਤੀਆਂ ਗਈਆਂ ਬਦਲੀਆਂ; ਦੇਖੋ ਸੂਚੀ

ਪੰਜਾਬ ਰਾਜ ਸਕੂਲ ਸਿੱਖਿਆ ਵਿਭਾਗ ਚ ਕੰਮ ਕਰ ਰਹੇ ਸਹਾਇਕ ਡਾਇਰੈਕਟਰ/ ਜ਼ਿਲ੍ਹਾ ਸਿੱਖਿਆ ਅਫਸਰਾਂ...

ਲੁਧਿਆਣਾ ‘ਚ ਸਵਿਗੀ ਡਿਲੀਵਰੀ ਬੁਆਏ ਤੋਂ ਲੁੱਟ; ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਲੁੱਟਿਆ ਨਕਦੀ ਤੇ ਮੋਬਾਈਲ

ਲੁਧਿਆਣਾ 'ਚ ਕੁਝ ਲੋਕਾਂ ਨੇ ਸਵਿਗੀ ਡਿਲੀਵਰੀ ਬੁਆਏ ਨੂੰ ਲੁੱਟ ਲਿਆ। ਉਹ ਕੈਲਾਸ਼ ਨਗਰ...

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੁਨਰ ਵਿਕਾਸ ਦੇ ‘ਹੱਬ ਅਤੇ ਸਪੋਕ’ ਮਾਡਲ ਦਾ ਕੀਤਾ ਉਦਘਾਟਨ

ਫਰੀਦਕੋਟ 26 ਜੁਲਾਈ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਨੇ ਨੈਸ਼ਨਲ ਸਕਿੱਲ...

ਪੰਜਾਬ ਦੇ ਕਰ ਵਿਭਾਗ ਨੇ ਹਜ਼ਾਰਾਂ ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦੇ ਘਪਲੇ ‘ਤੇ ਸ਼ਿਕੰਜਾ ਕੱਸਿਆ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਜੁਲਾਈ (ਬਲਜੀਤ ਮਰਵਾਹਾ): ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ...

ਜੰਗਲਾਤ ਮਹਿਕਮੇ ਨੇ ਸੂਬੇ ‘ਚ ਇਸ ਮਾਨਸੂਨ ਸੀਜ਼ਨ ਦੌਰਾਨ 3 ਕਰੋੜ ਪੌਦੇ ਲਗਾਉਣ ਦਾ ਟੀਚਾ ਮਿਥਿਆ – ਲਾਲ ਚੰਦ ਕਟਾਰੂਚੱਕ

ਗੁਰਦਾਸਪੁਰ - ਸੂਬੇ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਪੰਜਾਬ...

ਮੋਹਾਲੀ ਪੁਲਿਸ ਵੱਲੋ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ 2 ਮੈਂਬਰ 9 ਲਗਜ਼ਰੀ ਗੱਡੀਆਂ ਸਣੇ ਕਾਬੂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਜੁਲਾਈ (ਬਲਜੀਤ ਮਰਵਾਹਾ): ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ...