ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਨੇ ਟਵਿੱਟਰ ਰਾਹੀਂ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ “ਭਾਜਪਾ ਨੇਤਾਵਾਂ ਅਤੇ ਭਗਤਾਂ ਲਈ ਇਹ ਸੰਦੇਸ਼, ਅਸੀਂ ਬੰਗਾਲੀ ਔਰਤਾਂ ਹਾਂ। ਅਸੀਂ ਆਪਣੀ ਮਰਜ਼ੀ ਅਨੁਸਾਰ ਕੱਪੜੇ ਪਾਉਂਦੀਆਂ ਹਾਂ। ਅਸੀਂ ਆਪਣੀ ਮਰਜ਼ੀ ਅਨੁਸਾਰ ਖਾਂਦੇ-ਪੀਂਦੇ ਹਾਂ। ਅਸੀਂ ਉਸ ਦੀ ਹੀ ਪੂਜਾ ਕਰਦੇ ਹਾਂ ਜਿਸ ਦੀ ਅਸੀਂ ਪੂਜਾ ਕਰਨੀ ਚਾਹੁੰਦੇ ਹਾਂ। ਸਾਡੇ ਕੱਪੜੇ ਗੰਦੇ ਨਹੀਂ ਹਨ, ਤੁਹਾਡੀ ਸੋਚ ਗੰਦੀ ਹੈ।”

ਦਰਅਸਲ, ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਵੀਡੀਓ ਵਿੱਚ ਕੈਲਾਸ਼ ਵਿਜੇਵਰਗੀਆ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਮਹਿਲਾਵਾਂ ਜਿਨ੍ਹਾਂ ਨੂੰ ਦੇਵੀ ਕਿਹਾ ਜਾਂਦਾ ਹੈ, ਅੱਜਕੱਲ੍ਹ ਅਜਿਹੇ ਗੰਦੇ ਕੱਪੜੇ ਪਾ ਕੇ ਬਾਹਰ ਨਿਕਲਦੀਆਂ ਹਨ ਕਿ ਉਨ੍ਹਾਂ ‘ਚ ਦੇਵੀ ਦਾ ਰੂਪ ਦਿਖਾਈ ਨਹੀਂ ਦਿੰਦਾ। ਉਹ ਸ਼ੁਰਪਨਖਾ ਵਰਗੀਆਂ ਦਿਸਦੀਆਂ ਹਨ।












