ਨਿਊਯਾਰਕ: ਨਿਊਯਾਰਕ ਹਵਾਈ ਅੱਡੇ ਦੇ ਬਾਹਰ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਨ ਵਾਲਾ ਪੁਲਿਸ ਦੇ ਅੜਿੱਕੇ ਆ ਗਿਆ ਹੈ। ਨਿਊ ਜਰਸੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਹਸਨੈਨ ਵਜੋਂ ਕੀਤੀ ਗਈ ਹੈ। ਹਸਨੈਨ ਵਿਰੁੱਧ ਨਸਲੀ ਨਫ਼ਰਤ ਦੀ ਭਾਵਨਾ ਨਾਲ ਹਮਲਾ ਕਰਨ ਸਣੇ ਤਿੰਨ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ। ਨਿਊ ਯਾਰਕ ਦੇ ਜੌਹਨ ਐਫ਼. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਦਿਆਂ ਮੁਹੰਮਦ ਹਸਨੈਨ ਵਾਰ-ਵਾਰ ਚੀਕ ਰਿਹਾ ਸੀ ਆਪਣੇ ਦੇਸ਼ ਵਾਪਸ ਜਾਉ’’। ਦੂਜੇ ਪਾਸੇ ਸਿੱਖ ਟੈਕਸੀ ਡਰਾਈਵਰ ਵੱਲੋਂ ਆਪਣੀ ਪਛਾਣ ਜਨਤਕ ਨਾਂ ਕਰਨ ਨੂੰ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਇਹ ਘਟਨਾਕ੍ਰਮ ਤਿੰਨ ਜਨਵਰੀ ਨੂੰ ਵਾਪਰਿਆ ਸੀ ਤੇ ਇਸਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।
----------- Advertisement -----------
ਅਮਰੀਕਾ ‘ਚ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਨ ਵਾਲਾ ਕਾਬੂ
Published on
----------- Advertisement -----------












