ਦੇਸ਼ ‘ਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਅਤੇ ਉਨ੍ਹਾਂ ਸੀਟਾਂ ‘ਤੇ ਚੋਣ ਪ੍ਰਚਾਰ ਆਪਣੇ ਸਿਖਰ ‘ਤੇ ਹੈ, ਜਿੱਥੇ ਅਜੇ ਵੋਟਿੰਗ ਹੋਣੀ ਹੈ। ਨੇਤਾ ਵੱਖ-ਵੱਖ ਤਰੀਕਿਆਂ ਨਾਲ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਗੁਜਰਾਤ ਦੀ ਪੋਰਬੰਦਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਚੋਣ ਪ੍ਰਚਾਰ ਦੇ ਪੁਰਾਣੇ ਢੰਗ ‘ਤੇ ਭਰੋਸਾ ਕਰ ਰਹੇ ਹਨ।
ਦੱਸ ਦਈਏ ਕਿ ਪੋਰਬੰਦਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਸਥਾਨ ਹੈ। ਅਜਿਹੇ ‘ਚ ਮਨਸੁਖ ਮੰਡਾਵੀਆ ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲੈ ਕੇ ਚੋਣ ਪ੍ਰਚਾਰ ‘ਚ ਘਰ-ਘਰ ਜਾ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਭਾਜਪਾ ਉਮੀਦਵਾਰ ਮੰਡਾਵੀਆ ਪਿੰਡ-ਪਿੰਡ ਜਾ ਰਹੇ ਹਨ ਅਤੇ ਭੀੜ-ਭੜੱਕੇ ਵਾਲੇ ਰੋਡ ਸ਼ੋਅ ਤੋਂ ਦੂਰ ਰਹਿ ਰਹੇ ਹਨ।
ਚੋਣ ਪ੍ਰਚਾਰ ਦੇ ਇਸ ਪੁਰਾਣੇ ਢੰਗ ਦਾ ਕਾਰਨ ਪੁੱਛੇ ਜਾਣ ‘ਤੇ ਕੇਂਦਰੀ ਮੰਤਰੀ ਨੇ ਕਿਹਾ, ‘ਮੈਂ ਪੋਰਬੰਦਰ ਤੋਂ ਚੋਣ ਲੜ ਰਿਹਾ ਹਾਂ, ਇਹ ਮਹਾਤਮਾ ਗਾਂਧੀ ਦਾ ਜਨਮ ਸਥਾਨ ਹੈ। ਸਾਡੇ ਇਤਿਹਾਸ ਵਿੱਚ ਦਰਜ ਹੈ ਕਿ ਮਹਾਤਮਾ ਗਾਂਧੀ ਨੇ ਕਈ ਪੈਦਲ ਮਾਰਚ ਕੀਤੇ। ਹੁਣ ਕਿਉਂਕਿ ਮੈਂ ਪੋਰਬੰਦਰ ਤੋਂ ਚੋਣ ਲੜ ਰਿਹਾ ਹਾਂ, ਇਸ ਲਈ ਮੈਂ ਵੀ ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲੈ ਕੇ ਚੋਣ ਪ੍ਰਚਾਰ ਲਈ ਪੈਦਲ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ।
----------- Advertisement -----------
ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲੈ ਕੇ ਕੇਂਦਰੀ ਮੰਤਰੀ ਨੇ ਅਪਣਾਇਆ ਪ੍ਰਚਾਰ ਦਾ ਪੁਰਾਣਾ ਤਰੀਕਾ, ਲੋਕਾਂ ਨੂੰ ਵੀ ਆ ਰਿਹਾ ਬੇਹੱਦ ਪਸੰਦ
Published on
----------- Advertisement -----------
----------- Advertisement -----------












