ਭਾਰਤ ਵਿੱਚ ਮਾਨਸੂਨ ਦੇ ਸ਼ੁਰੂ ਹੋਣ ਦੇ ਨਾਲ ਹੀ ਸਬਜ਼ੀਆਂ ਖਾਸ ਕਰਕੇ ਟਮਾਟਰ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਟਮਾਟਰ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਈ ਹੈ। ਇਸ ਦਾ ਅਸਰ ਆਮ ਆਦਮੀ ‘ਤੇ ਹੀ ਨਹੀਂ, ਰੈਸਟੋਰੈਂਟਾਂ ‘ਤੇ ਵੀ ਪੈ ਰਿਹਾ ਹੈ। ਅਜਿਹੇ ‘ਚ ਤੁਹਾਡੇ ਪਸੰਦੀਦਾ ਬਰਗਰ ਆਊਟਲੇਟ ਮੈਕਡੋਨਲਡਜ਼ ਨੇ ਵੱਡਾ ਐਲਾਨ ਕੀਤਾ ਹੈ।
ਮੈਕਡੋਨਲਡਜ਼ ਨੇ ਬਰਗਰ ‘ਚੋ ਟਮਾਟਰ ਹਟਾ ਦਿੱਤੇ ਹਨ। ਮੈਕਡੋਨਲਡਜ਼ ਦੀ ਭਾਰਤ ਦੀ ਉੱਤਰੀ ਅਤੇ ਪੂਰਬੀ ਫਰੈਂਚਾਈਜ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੌਸਮੀ ਮੁੱਦਿਆਂ ਕਾਰਨ ਅਜਿਹਾ ਕੁਝ ਸਮੇਂ ਲਈ ਕੀਤਾ ਗਿਆ ਹੈ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸਾਨੂੰ ਚੰਗੀ ਗੁਣਵੱਤਾ ਵਾਲੇ ਟਮਾਟਰ ਨਹੀਂ ਮਿਲ ਰਹੇ।
ਉਨ੍ਹਾਂ ਕਿਹਾ ਕਿ ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਦੇ ਉੱਚੇ ਮਿਆਰਾਂ ਲਈ ਵਚਨਬੱਧ ਬ੍ਰਾਂਡ ਵਜੋਂ, ਅਸੀਂ ਗੁਣਵੱਤਾ ਅਤੇ ਸੁਰੱਖਿਆ ਜਾਂਚਾਂ ਤੋਂ ਬਾਅਦ ਹੀ ਸਮੱਗਰੀ ਦੀ ਵਰਤੋਂ ਕਰਦੇ ਹਾਂ। ਹਾਲਾਂਕਿ, ਮੌਸਮੀ ਮੁੱਦਿਆਂ ਦੇ ਕਾਰਨ ਅਤੇ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅਸੀਂ ਟਮਾਟਰਾਂ ਦੀ ਖਰੀਦ ਕਰਨ ਵਿੱਚ ਅਸਮਰੱਥ ਹਾਂ ਜੋ ਸਾਡੀ ਵਿਸ਼ਵ ਪੱਧਰੀ ਗੁਣਵੱਤਾ ਜਾਂਚਾਂ ਨੂੰ ਪਾਸ ਕਰਦੇ ਹਨ। ਇਸ ਲਈ, ਅਸੀਂ ਆਪਣੇ ਕੁਝ ਰੈਸਟੋਰੈਂਟਾਂ ਦੇ ਮੀਨੂ ਤੋਂ ਟਮਾਟਰ ਵਾਲਿਆਂ ਆਈਟਮਾਂ ਨੂੰ ਹਟਾ ਰਹੇ ਹਾਂ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ‘ਇਹ ਇੱਕ ਅਸਥਾਈ ਮੁੱਦਾ ਹੈ ਅਤੇ ਅਸੀਂ ਆਪਣੇ ਗਾਹਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਮੀਨੂ ‘ਤੇ ਵਾਪਸ ਲਿਆਉਣ ਲਈ ਹਰ ਸੰਭਵ ਤਰੀਕਿਆਂ ‘ਤੇ ਵਿਚਾਰ ਕਰ ਰਹੇ ਹਾਂ। ਟਮਾਟਰ ਬਹੁਤ ਜਲਦੀ ਸਾਡੇ ਮੇਨੂ ਵਿੱਚ ਸ਼ਾਮਿਲ ਕੀਤਾ ਜਾਵੇਗਾ।
----------- Advertisement -----------
Mcdonald’s ਬਰਗਰ ‘ਚ ਹੁਣ ਨਹੀਂ ਮਿਲੇਗਾ ਟਮਾਟਰ!
Published on
----------- Advertisement -----------
----------- Advertisement -----------












