ਐਨਪੀਪੀ ਮੁਖੀ ਕੋਨਰਾਡ ਸੰਗਮਾ 7 ਮਾਰਚ ਨੂੰ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਸੰਗਮਾ ਨੇ ਸ਼ੁੱਕਰਵਾਰ ਨੂੰ ਮੇਘਾਲਿਆ ਦੇ ਰਾਜਪਾਲ ਫਾਗੂ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਭਾਜਪਾ ਦੇ ਸੂਬਾ ਪ੍ਰਧਾਨ ਅਰਨੈਸਟ ਮੌਰੀ ਮੁਤਾਬਕ ਇਸ ਸਮਾਗਮ ਵਿੱਚ ਪੀਐਮ ਮੋਦੀ ਵੀ ਸ਼ਿਰਕਤ ਕਰਨਗੇ।
ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਮੇਘਾਲਿਆ ਵਿੱਚ ਐਨਪੀਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਐਨਪੀਪੀ ਨੇ 59 ਵਿੱਚੋਂ 26 ਸੀਟਾਂ ਜਿੱਤੀਆਂ ਹਨ। ਭਾਜਪਾ, ਐਚਐਸਪੀਡੀਪੀ ਅਤੇ ਪੀਡੀਐਫ ਨੇ ਦੋ-ਦੋ ਸੀਟਾਂ ਜਿੱਤੀਆਂ, ਜਦਕਿ ਦੋ ਆਜ਼ਾਦ ਉਮੀਦਵਾਰ ਵੀ ਜੇਤੂ ਰਹੇ। UDP ਨੇ 11 ਸੀਟਾਂ ਜਿੱਤੀਆਂ ਹਨ।
----------- Advertisement -----------
ਕੋਨਰਾਡ ਸੰਗਮਾ 7 ਮਾਰਚ ਨੂੰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, PM ਮੋਦੀ ਵੀ ਸਮਾਗਮ ਚ ਹੋਣਗੇ ਸ਼ਾਮਿਲ
Published on
----------- Advertisement -----------
----------- Advertisement -----------












