September 11, 2026, 11:07 am
----------- Advertisement -----------
HomeNewsAutomobilesMobile Phone Hostory: ਦੁਨੀਆਂ ਦਾ ਪਹਿਲਾ ਮੋਬਾਈਲ ਫੋਨ 10 ਘੰਟੇ 'ਚ...

Mobile Phone Hostory: ਦੁਨੀਆਂ ਦਾ ਪਹਿਲਾ ਮੋਬਾਈਲ ਫੋਨ 10 ਘੰਟੇ ‘ਚ ਹੁੰਦਾ ਸੀ ਚਾਰਜ, 2 ਕਿਲੋ ਸੀ ਵਜ਼ਨ

Published on

----------- Advertisement -----------

ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ ਹਰ ਵਿਅਕਤੀ ਦੀ ਸਭ ਤੋਂ ਵੱਡੀ ਲੋੜ ਹੈ, ਹੁਣ ਅਸੀਂ ਆਪਣੇ ਮੋਬਾਈਲ ਫੋਨ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੇ। ਅਸੀਂ ਆਪਣੇ ਲਗਭਗ ਸਾਰੇ ਕੰਮਾਂ ਲਈ ਸਮਾਰਟਫ਼ੋਨ ‘ਤੇ ਨਿਰਭਰ ਹੁੰਦੇ ਜਾ ਰਹੇ ਹਾਂ। ਇਹ ਮੋਬਾਈਲ ਫੋਨ ਜਾਂ ਸਮਾਰਟ ਫੋਨ ਜੋ ਅਸੀਂ ਅੱਜ ਵਰਤਦੇ ਹਾਂ, ਇਹ ਕਦੋਂ ਤੇ ਕਿਵੇਂ ਸਾਡੇ ਕੋਲ ਪਹੁੰਚੇ ਆਓ ਜਾਂਦੇ ਹਾਂ –

 3 ਅਪ੍ਰੈਲ 1973 ਨੂੰ ਮੋਬਾਈਲ ਫ਼ੋਨ ਦਾ ਜਨਮ ਦਿਨ ਕਿਹਾ ਜਾਂਦਾ ਹੈ। ਇਸ ਤਰੀਕ ਨੂੰ ਪਹਿਲੀ ਵਾਰ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਗਈ ਸੀ। ਇਹ ਮੋਬਾਈਲ ਫੋਨ ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਨੇ ਬਣਾਇਆ ਹੈ। ਅੱਜ ਦੀ ਭਾਸ਼ਾ ਵਿੱਚ, ਦੁਨੀਆ ਦਾ ਪਹਿਲਾ ਮੋਬਾਈਲ ਫੋਨ 3 ਅਪ੍ਰੈਲ 1973 ਨੂੰ ਲਾਂਚ ਕੀਤਾ ਗਿਆ ਸੀ। ਕੰਪਨੀ ਦੀ ਗੱਲ ਕਰੀਏ ਤਾਂ ਪਹਿਲੀ ਮੋਬਾਈਲ ਬਣਾਉਣ ਵਾਲੀ ਕੰਪਨੀ ਦਾ ਨਾਂ ਮੋਟੋਰੋਲਾ ਹੈ।

 ਦੱਸ ਦਈਏ ਕਿ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਬਣਾਉਣ ਵਾਲੇ ਇੰਜੀਨੀਅਰ ਮਾਰਟਿਨ ਕੂਪਰ ਨੇ 1970 ਵਿੱਚ ਮੋਟੋਰੋਲਾ ਕੰਪਨੀ ਨਾਲ ਜੁੜਿਆ ਸੀ।   

ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਦੁਆਰਾ ਬਣਾਏ ਗਏ ਮੋਬਾਈਲ ਫੋਨ ਇਹ ਮੋਬਾਈਲ 13 ਸੈਂਟੀਮੀਟਰ ਮੋਟਾ ਅਤੇ 4.45 ਸੈਂਟੀਮੀਟਰ ਚੌੜਾ ਸੀ, ਜਿਸ ਦੀ ਤੁਲਨਾ ਇੱਟ ਨਾਲ ਕੀਤੀ ਗਈ ਸੀ।ਜਿੱਥੇ ਅੱਜ ਦੇ ਮੋਬਾਈਲ ਨੂੰ ਚਾਰਜ ਹੋਣ ਵਿੱਚ 15 ਤੋਂ 20 ਮਿੰਟ ਲੱਗਦੇ ਹਨ ਅਤੇ ਇਸ ਦੀ ਬੈਕਅੱਪ ਸਮਰੱਥਾ 1 ਤੋਂ 2 ਦਿਨ ਹੁੰਦੀ ਹੈ। ਇਸ ਦੇ ਨਾਲ ਹੀ ਦੁਨੀਆ ਦੇ ਪਹਿਲੇ ਮੋਬਾਇਲ ਫੋਨ ਨੂੰ ਪੂਰੀ ਤਰ੍ਹਾਂ ਚਾਰਜ ਹੋਣ ‘ਚ 10 ਘੰਟੇ ਲੱਗ ਗਏ, ਇਸ ਦੇ ਬਾਵਜੂਦ ਇਹ ਸਿਰਫ 20 ਮਿੰਟ ਹੀ ਚੱਲ ਸਕਿਆ।


ਇਸਤੋਂ ਇਲਾਵਾ ਪਹਿਲਾ ਫੋਨ ਮੋਟੋਰੋਲਾ ਕੰਪਨੀ ਦੇ ਨਾਲ ਮਿਲ ਕੇ ਬਣਾਇਆ ਗਿਆ ਸੀ। ਕੀ-ਪੈਡ ਨਾਲ ਬਣੇ ਇਸ ਫੋਨ ਦਾ ਵਜ਼ਨ ਕਰੀਬ 2ਕਿਲੋ ਸੀ। ਮੋਟੋਰੋਲਾ ਦੁਆਰਾ 1983 ਵਿੱਚ ਬਾਜ਼ਾਰ ਵਿੱਚ ਲਾਂਚ ਕੀਤੇ ਗਏ ਪਹਿਲੇ ਮੋਬਾਈਲ ਹੈਂਡਸੈੱਟ ਦੀ ਕੀਮਤ ਲਗਭਗ 2 ਲੱਖ ਰੁਪਏ ਸੀ। ਇਸ ਮੋਬਾਈਲ ਹੈਂਡਸੈੱਟ ਦਾ ਨਾਮ Dyna TAC 8000x ਸੀ।  

ਜ਼ਿਕਰਯੋਗ ਹੈ ਕਿ 3 ਅਪ੍ਰੈਲ 1973 ਨੂੰ ਹੋਈ ਪਹਿਲੀ ਫ਼ੋਨ ਕਾਲ ਬਾਰੇ ਕੂਪਰ ਦੱਸਦਾ ਹੈ ਕਿ 50 ਸਾਲ ਪਹਿਲਾਂ ਉਸ ਨੇ ਉਸ ਵਿਅਕਤੀ ਨੂੰ ਡਾਇਲ ਕੀਤਾ ਸੀ ਜੋ ਉਸ ਨਾਲ ਮੁਕਾਬਲਾ ਕਰ ਰਿਹਾ ਸੀ। ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਨੂੰ ‘ਫਾਦਰ ਆਫ਼ ਸੈਲ ਫ਼ੋਨ’ ਵੀ ਕਿਹਾ ਜਾਂਦਾ ਹੈ।

 ਭਾਰਤ ਦਾ ਪਹਿਲਾ ਫੋਨ –

ਅੱਜ ਸਾਡਾ ਦੇਸ਼ ਦੁਨੀਆ ਦੇ ਸਭ ਤੋਂ ਸਸਤੇ ਇੰਟਰਨੈਟ ਵਾਲੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ। ਦੇਸ਼ ਵਿੱਚ ਪਹਿਲਾ ਸੈਲੂਲਰ ਫ਼ੋਨ 23 ਅਗਸਤ 1995 ਨੂੰ ਪੇਸ਼ ਕੀਤਾ ਗਿਆ ਸੀ। ਸੈਲੂਲਰ ਫੋਨ ਸਭ ਤੋਂ ਪਹਿਲਾਂ ਕੋਲਕਾਤਾ ਵਿੱਚ ਵਪਾਰਕ ਤੌਰ ‘ਤੇ ਪੇਸ਼ ਕੀਤੇ ਗਏ ਸਨ। ਮੋਦੀ ਟੈਲਸਟ੍ਰਾ ਨਾਮ ਦੀ ਕੰਪਨੀ ਨੇ ਭਾਰਤ ਵਿੱਚ ਇਹ ਸੇਵਾ ਸ਼ੁਰੂ ਕੀਤੀ ਸੀ। ਕੰਪਨੀ ਨੇ ਇਸ ਸੇਵਾ ਦਾ ਨਾਂ ਮੋਬਾਈਲ ਨੈੱਟ ਰੱਖਿਆ ਸੀ।

ਇਸ ਕੰਪਨੀ ਨੇ ਬਾਅਦ ਵਿੱਚ ਸਪਾਈਸ ਟੈਲੀਕਾਮ ਦੇ ਨਾਮ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨੋਕੀਆ ਹੈਂਡਸੈੱਟਾਂ ਦੀ ਵਰਤੋਂ ਮੋਬਾਈਲ ਨੈੱਟ ਸੇਵਾਵਾਂ ਲਈ ਕੀਤੀ ਜਾਂਦੀ ਸੀ। ਭਾਰਤ ਵਿੱਚ ਪਹਿਲੀ ਮੋਬਾਈਲ ਕਾਲ 31 ਜੁਲਾਈ 1995 ਨੂੰ ਕੀਤੀ ਗਈ ਸੀ। ਇਹ ਕਾਲ ਕੋਲਕਾਤਾ ਤੋਂ ਦਿੱਲੀ ਲਈ ਕੀਤੀ ਗਈ ਸੀ। ਪੱਛਮੀ ਬੰਗਾਲ ਦੇ ਤਤਕਾਲੀ ਮੁੱਖ ਮੰਤਰੀ ਜੋਤੀ ਬਾਸੂ ਨੇ ਤਤਕਾਲੀ ਕੇਂਦਰੀ ਸੰਚਾਰ ਮੰਤਰੀ ਸੁਖਰਾਮ ਨੂੰ ਇਹ ਫੋਨ ਕੀਤਾ ਸੀ। ਇਹ ਕਾਲ ਨੋਕੀਆ ਹੈਂਡਸੈੱਟ (2110) ਤੋਂ ਕੀਤੀ ਗਈ ਸੀ। GSM ਨੈੱਟਵਰਕ ‘ਤੇ ਇਹ ਪਹਿਲੀ ਕਾਲ ਸੀ।

 2016 ‘ਚ ਰਿਲਾਇੰਸ ਜੀਓ ਦੇ ਲਾਂਚ ਹੋਣ ਤੋਂ ਬਾਅਦ ਦਾ ਸਮਾਂ ਭਾਰਤ ਲਈ ਸਮਾਰਟਫੋਨ ਕ੍ਰਾਂਤੀ ਤੋਂ ਘੱਟ ਨਹੀਂ ਰਿਹਾ। ਜਿਓ ਦੇ ਆਉਣ ਤੋਂ ਪਹਿਲਾਂ ਟੈਲੀਕਾਮ ਸੈਕਟਰ ਵਾਇਸ ਕਾਲ ਪਲਾਨ ‘ਤੇ ਫੋਕਸ ਸੀ।

ਜੀਓ ਦੇ ਆਉਣ ਤੋਂ ਬਾਅਦ, ਇਹ ਸੈਕਟਰ ਇੰਟਰਨੈਟ ਯੋਜਨਾਵਾਂ ‘ਤੇ ਕੇਂਦਰਿਤ ਹੋ ਗਿਆ। ਕੁਝ ਹੀ ਸਮੇਂ ‘ਚ ਦੇਸ਼ ‘ਚ ਡਾਟਾ ਕਾਫੀ ਸਸਤਾ ਹੋ ਗਿਆ। ਅੱਜ ਅਸੀਂ ਹਰ ਵਿਅਕਤੀ ਦੇ ਹੱਥਾਂ ਵਿੱਚ ਜੋ ਸਮਾਰਟਫ਼ੋਨ ਦੇਖ ਰਹੇ ਹਾਂ, ਉਸ ਵਿੱਚ ਜੀਓ ਨੇ ਵੱਡੀ ਭੂਮਿਕਾ ਨਿਭਾਈ ਹੈ। ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਹੈ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਲੋਕਾਂ ਨੇ ਗੁਲਜ਼ਾਰ ਸਿੰਘ ਦੀ ਮੌਤ ‘ਤੇ ਭਾਜਪਾ ਦੀ ਮੌਕਾਪ੍ਰਸਤ ਰਾਜਨੀਤੀ ਦਾ ਕੀਤਾ ਪਰਦਾਫਾਸ਼: ਡਾ. ਬਲਬੀਰ ਸਿੰਘ

ਚੰਡੀਗੜ੍ਹ 10 ਸਤੰਬਰ:ਸੰਗਰੂਰ ਦੇ ਤੂਰ ਬੰਜਾਰਾ ਵਿਖੇ ਗੁਲਜ਼ਾਰ ਸਿੰਘ ਦੀ ਮੌਤ 'ਤੇ ਪਹੁੰਚੇ ਭਾਜਪਾ...

ਭਾਜਪਾ ਆਗੂਆਂ ਨੂੰ ਲੋਕਾਂ ਦੇ ਗੁੱਸੇ ਦਾ ਕਰਨਾ ਪਿਆ ਸਾਹਮਣਾ, ਕਾਲੇ ਝੰਡੇ ਦਿਖਾ ਕੇ ਪਿੰਡ ਤੋਂ ਭਜਾਇਆ:ਧਾਲੀਵਾਲ

ਚੰਡੀਗੜ੍ਹ 10 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ...

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...