ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਅਸਰ ਹੋਲੀ ਦੇ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੱਛਮੀ ਬੰਗਾਲ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਤੱਕ, ਇਸ ਵਾਰ ਬਾਜ਼ਾਰ ਮੋਦੀ -ਪਿਚਕਾਰੀ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ ਵਾਲੇ ਮਾਸਕਾਂ ਨਾਲ ਭਰੇ ਹੋਏ ਹਨ। ਜਦੋਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਬੁਲਡੋਜ਼ਰ ਵੀ ਰੰਗਾਂ ਅਤੇ ਪਿਚਕਾਰੀ ਦੇ ਪੈਕਟਾਂ ‘ਤੇ ਬਣਿਆ ਨਜ਼ਰ ਆ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਵਾਲੀ ਪਿਚਕਾਰੀ ਦੀ ਇਸ ਵਾਰ ਹੋਲੀ ‘ਤੇ ਭਾਰੀ ਮੰਗ ਹੈ। ਦੁਕਾਨਦਾਰ ਨੇ ਦੱਸਿਆ ਕਿ ਲੋਕ ਅਤੇ ਖਾਸ ਕਰਕੇ ਬੱਚੇ ਇਸ ਨੂੰ ਸਭ ਤੋਂ ਵੱਧ ਖਰੀਦ ਰਹੇ ਹਨ। ਬਾਜ਼ਾਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਫੋਟੋਆਂ ਦੇ ਨਾਲ ਬੁਲਡੋਜ਼ਰ ਵਾਲੀਆਂ ਪਲਾਸਟਿਕ ਦੀਆ ਪਿਚਕਾਰੀਆਂ ਦੀ ਵੀ ਕਾਫੀ ਮੰਗ ਹੈ। ਇਹ ਪਿਚਕਾਰੀਆ ਦੀ ਕੀਮਤ ਬਾਜ਼ਾਰ ‘ਚ 50 ਤੋਂ 2000 ਰੁਪਏ ਤੱਕ ਹੈ। ਫੈਂਸੀ ਪਿਚਕਾਰੀ 150 ਤੋਂ 4000 ਰੁਪਏ ਤੱਕ ਵਿਕ ਰਹੀ ਹੈ।









