ਮੁਹੰਮਦ ਮੁਸਤਫਾ ਫਿਲਿਸਤਿਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਉਨ੍ਹਾਂ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਸਾਤਾਂਯੇਹ ਸਮੇਤ ਪੂਰੀ ਸਰਕਾਰ ਦੇ ਅਸਤੀਫੇ ਦੇ 18 ਦਿਨ ਬਾਅਦ ਹੋਈ ਹੈ।
ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ ਮੁਸਤਫਾ ਨੇ 2014 ਵਿੱਚ ਗਾਜ਼ਾ ਉੱਤੇ ਇਜ਼ਰਾਇਲੀ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਪੁਨਰ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਹ ਫਿਲਿਸਤਿਨ ਅਥਾਰਟੀ ਦੇ ਆਰਥਿਕ ਮਾਮਲਿਆਂ ਬਾਰੇ ਸਲਾਹਕਾਰ ਰਹੇ ਹਨ।
ਉਹ ਫਿਲਿਸਤਿਨ ਨਿਵੇਸ਼ ਫੰਡ ਦੇ ਬੋਰਡ ਮੈਂਬਰ ਵੀ ਰਹਿ ਚੁਕੇ ਹਨ। ਇਸ ਤੋਂ ਇਲਾਵਾ ਉਹ ਵਿਸ਼ਵ ਬੈਂਕ ‘ਚ ਵੀ ਸੀਨੀਅਰ ਅਹੁਦੇ ‘ਤੇ ਕੰਮ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੁਸਤਫਾ ਦਾ ਪਹਿਲਾ ਕੰਮ ਮੰਤਰੀ ਮੰਡਲ ਤਹਿ ਕਰਨਾ ਹੋਵੇਗਾ। ਦੱਸ ਦਈਏ ਕਿ ਕਤਰ ਦੇ ਮੀਡੀਆ ਹਾਊਸ ‘ਅਲ ਜਜ਼ੀਰਾ’ ਮੁਤਾਬਕ ਪ੍ਰਧਾਨ ਮੰਤਰੀ ਮੁਹੰਮਦ ਸਾਤਾਂਯੇਹ ਨੇ 26 ਫਰਵਰੀ ਨੂੰ ਅਸਤੀਫਾ ਦੇ ਦਿੱਤਾ ਸੀ।
----------- Advertisement -----------
ਫਿਲਿਸਤਿਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਮੁਹੰਮਦ ਮੁਸਤਫਾ
Published on
----------- Advertisement -----------
----------- Advertisement -----------












