ਅਦਾਲਤ ਨੇ ਮਸ਼ਹੂਰ ਅਮਰੀਕੀ ਕਾਰੋਬਾਰੀ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਦੀ ਟਰਾਂਸਜੈਂਡਰ ਧੀ ਦਾ ਨਾਂ ਬਦਲਣ ਦੀ ਇਜਾਜ਼ਤ ਦੇ ਦਿੱਤੀ ਹੈ। 18 ਸਾਲਾ ਜੇਵੀਅਰ ਨੇ ਆਪਣਾ ਲਿੰਗ ਬਦਲਣ ਤੋਂ ਬਾਅਦ ਆਪਣਾ ਨਾਂ ਵਿਵੀਅਨ ਜੇਨਾ ਵਿਲਸਨ ਰੱਖ ਲਿਆ ਹੈ। ਹੁਣ ਉਹ ਕਾਨੂੰਨੀ ਦਸਤਾਵੇਜ਼ਾਂ ‘ਤੇ ਵੀ ਆਪਣਾ ਨਾਮ ਬਦਲਣਾ ਚਾਹੁੰਦੀ ਹੈ, ਇਸ ਦੇ ਲਈ ਉਸਨੇ ਨਾਮ ਬਦਲਣ ਅਤੇ ਨਵਾਂ ਜਨਮ ਸਰਟੀਫਿਕੇਟ ਜਾਰੀ ਕਰਨ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ। ਅਦਾਲਤ ਨੇ ਕਿਹਾ ਕਿ ਜਲਦੀ ਹੀ ਜ਼ੇਵੀਅਰ ਨੂੰ ਨਵਾਂ ਜਨਮ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ।
ਜ਼ੇਵੀਅਰ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੇ ਪਿਤਾ ਨਾਲ ਸਾਰੇ ਰਿਸ਼ਤੇ ਖਤਮ ਕਰਨ ਦੀ ਗੱਲ ਵੀ ਪਟੀਸ਼ਨ ‘ਚ ਕਹੀ ਸੀ। ਜ਼ੇਵੀਅਰ ਨੇ ਕਿਹਾ ਕਿ ‘ਮੈਂ ਆਪਣੇ ਪਿਤਾ ਨਾਲ ਨਹੀਂ ਰਹਿਣਾ ਚਾਹੁੰਦੀ ਅਤੇ ਨਾ ਹੀ ਉਸ ਨਾਲ ਕੋਈ ਰਿਸ਼ਤਾ ਰੱਖਣਾ ਚਾਹੁੰਦੀ ਹਾਂ।’ ਉਸ ਨੇ ਆਪਣੀ ਮਾਂ ਦਾ ਨਾਂ ਆਪਣੇ ਨਾਂ ‘ਚ ਸ਼ਾਮਲ ਕੀਤਾ ਹੈ। ਦੱਸ ਦਈਏ ਕਿ ਵਿਵੀਅਨ ਦੀ ਮਾਂ ਜਸਟਿਨ ਵਿਲਸਨ ਇੱਕ ਕੈਨੇਡੀਅਨ ਲੇਖਕ ਹੈ। ਇਸ ਬਾਰੇ ਅਜੇ ਤੱਕ ਐਲੋਨ ਮਸਕ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
----------- Advertisement -----------
ਮਸਕ ਦੀ ਟਰਾਂਸਜੈਂਡਰ ਧੀ ਨੂੰ ਕੋਰਟ ਨੇ ਨਾਂ ਬਦਲਣ ਦੀ ਦਿੱਤੀ ਇਜਾਜ਼ਤ, ਜਲਦ ਨਵਾਂ ਜਨਮ ਸਰਟੀਫਿਕੇਟ ਵੀ ਹੋਵੇਗਾ ਜਾਰੀ
Published on
----------- Advertisement -----------
----------- Advertisement -----------












