ਨਵੀਂ ਦਿੱਲੀ, 5 ਜਨਵਰੀ 2022 – ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਦੀ ਸਬਜੈਕਟ ਮਾਹਰ ਕਮੇਟੀ ਨੇ ਭਾਰਤ ਬਾਇਓਟੈਕ ਦੀ ਨੇਜਲ ਵੈਕਸੀਨ (ਨੱਕ ਰਹੀ ਲਈ ਜਾਣ ਵਾਲੀ ਵੈਕਸੀਨ) ਦੇ ਤੀਜੇ ਪੜਾਅ ਦੇ ਟ੍ਰਾਇਲ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਮਾਮਲੇ ‘ਤੇ ਕਮੇਟੀ ਨੇ ਮੰਗਲਵਾਰ ਨੂੰ ਮੀਟਿੰਗ ਕੀਤੀ ਸੀ।
ਟ੍ਰਾਇਲ ਤੋਂ ਬਾਅਦ, ਨੇਜਲ ਵੈਕਸੀਨ ਨੂੰ ਕੋਰੋਨਾ ਬੂਸਟਰ ਖੁਰਾਕ ਵਜੋਂ ਐਮਰਜੈਂਸੀ ਮੌਕੇ ਵਰਤੋਂ ਲਈ ਪ੍ਰਵਾਨਗੀ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਕਮੇਟੀ ਨੇ ਭਾਰਤ ਬਾਇਓਟੈਕ ਨੂੰ ਪ੍ਰਵਾਨਗੀ ਨਾਲ ਸਬੰਧਤ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਿਹਾ ਹੈ।












