ਕੇਂਦਰ ਨੇ 23 ਦਸੰਬਰ ਨੂੰ ਦੁਨੀਆ ਦੀ ਪਹਿਲੀ ਨੇਜ਼ਲ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ। ਹੈਦਰਾਬਾਦ ਸਥਿਤ ਭਾਰਤ ਬਾਇਓਟੈਕ, ਜੋ ਕੋਵੈਕਸੀਨ ਦਾ ਨਿਰਮਾਣ ਕਰਦੀ ਹੈ, ਨੇ ਇਸਨੂੰ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ (ਡਬਲਯੂਯੂਐਸਐਮ) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ। ਪਰ ਦੱਸ ਦਈਏ ਕਿ ਦੇਸ਼ ਵਿੱਚ ਬੂਸਟਰ ਡੋਜ਼ ਲੈਣ ਵਾਲੇ ਲੋਕਾਂ ਨੂੰ ਨੇਜ਼ਲ ਵੈਕਸੀਨ ਨਹੀਂ ਦਿੱਤੀ ਜਾ ਸਕਦੀ। ਭਾਰਤ ਦੀ ਵੈਕਸੀਨ ਟਾਸਕ ਫੋਰਸ ਦੇ ਮੁਖੀ ਡਾ: ਐਨ ਕੇ ਅਰੋੜਾ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਆਪਣੇ ਆਪ ਵਿੱਚ ਇੱਕ ਬੂਸਟਰ ਡੋਜ਼ ਹੈ। ਜਿਨ੍ਹਾਂ ਨੂੰ ਇਹ ਖੁਰਾਕ ਪਹਿਲਾਂ ਹੀ ਮਿਲ ਚੁੱਕੀ ਹੈ, ਉਨ੍ਹਾਂ ਨੂੰ ਇਸ ਨੂੰ ਨਹੀਂ ਲੈਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਨੇਜ਼ਲ ਕੋਰੋਨਾ ਵੈਕਸੀਨ ਦੀ ਕੀਮਤ ਤੈਅ ਕਰ ਦਿੱਤੀ ਹੈ। ਭਾਰਤ ਬਾਇਓਟੈਕ ਦਾ ਇਹ ਟੀਕਾ ਸਰਕਾਰੀ ਹਸਪਤਾਲਾਂ ਵਿੱਚ 325 ਰੁਪਏ ਵਿੱਚ ਲਗਵਾਇਆ ਜਾ ਸਕਦਾ ਹੈ। ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਲਈ 800 ਰੁਪਏ ਦੇਣੇ ਪੈਣਗੇ। ਇਹ ਟੀਕਾ ਜਨਵਰੀ ਦੇ ਆਖਰੀ ਹਫ਼ਤੇ ਤੋਂ ਉਪਲਬਧ ਹੋਵੇਗਾ।
----------- Advertisement -----------
ਬੂਸਟਰ ਖੁਰਾਕ ਤੋਂ ਬਾਅਦ ਨਹੀਂ ਲਈ ਜਾ ਸਕੇਗੀ ਨੇਜ਼ਲ ਵੈਕਸੀਨ
Published on
----------- Advertisement -----------
----------- Advertisement -----------