ਨਵਜੀਤ ਕੌਰ ਬਰਾੜ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਕੌਂਸਲਰ ਚੁਣੀ ਗਈ ਹੈ। ਉਸਨੇ ਬਰੈਂਪਟਨ ਵੈਸਟ ਲਈ ਸਾਬਕਾ ਕੰਜ਼ਰਵੇਟਿਵ ਐਮਪੀ ਉਮੀਦਵਾਰ, ਜਰਮੇਨ ਚੈਂਬਰਜ਼ ਨੂੰ ਹਰਾਇਆ। ਸਾਹ ਸਮੱਸਿਆ ਸੰਬੰਧੀ ਡਾਕਟਰ ਨਵਜੀਤ ਸੋਮਵਾਰ ਨੂੰ ਬਰੈਂਪਟਨ ਸ਼ਹਿਰ ਦੀ ਕੌਂਸਲਰ ਚੁਣੀ ਗਈ। ਉਹ ਹਾਲ ਹੀ ਵਿੱਚ ਹੋਈਆਂ ਨਿਗਮ ਚੋਣਾਂ ਵਿੱਚ ਵਾਰਡ 2 ਅਤੇ 6 ਤੋਂ ਜਿੱਤੀ ਹੈ। ਇਸ ਚੋਣ ਵਿੱਚ ਉਨ੍ਹਾਂ ਨੂੰ 28.85 ਫੀਸਦੀ ਵੋਟਾਂ ਮਿਲੀਆਂ। ਉਹ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ ‘ਤੇ ਬਰੈਂਪਟਨ ਵੈਸਟ ਤੋਂ ਸੰਸਦੀ ਚੋਣ ਲੜ ਚੁੱਕੀ ਹੈ ਅਤੇ ਤਿੰਨ ਬੱਚਿਆਂ ਦੀ ਮਾਂ ਹੈ।
ਇਨ੍ਹਾਂ ਚੋਣਾਂ ਚ ਚੈਂਬਰਜ਼ ਨੂੰ 22.59 ਫੀਸਦੀ ਵੋਟ ਮਿਲੇ ਅਤੇ ਕਾਰਮੇਨ ਵਿਲਸਨ 15.41 ਫੀਸਦੀ ਨਾਲ ਤੀਜੇ ਸਥਾਨ ‘ਤੇ ਰਹੇ। ਇੱਕ ਹੋਰ ਸਿੱਖ ਉਮੀਦਵਾਰ ਗੁਰਪ੍ਰਤਾਪ ਸਿੰਘ ਤੂਰ ਨੇ ਵਾਰਡ 9 ਅਤੇ 10 ਵਿੱਚ ਆਪਣੇ ਵਿਰੋਧੀ ਗੁਰਪ੍ਰੀਤ ਢਿੱਲੋਂ ਨੂੰ 227 ਵੋਟਾਂ ਨਾਲ ਹਰਾਇਆ। ਜਾਣਕਾਰੀ ਅਨੁਸਾਰ ਬਰੈਂਪਟਨ ਸਿਵਿਕ ਚੋਣਾਂ ਲਈ 40 ਦੇ ਕਰੀਬ ਪੰਜਾਬੀ ਚੋਣ ਮੈਦਾਨ ਵਿੱਚ ਸਨ ਅਤੇ 354,884 ਯੋਗ ਵੋਟਰਾਂ ਵਿੱਚੋਂ ਸਿਰਫ਼ 87,155 ਨੇ ਹੀ ਵੋਟ ਪਾਈ।
ਨਵਜੀਤ ਕੌਰ ਬਰਾੜ ਦਾ ਕਹਿਣਾ ਹੈ ਕਿ ਮੈਂ ਸਮਝਦੀ ਹਾਂ ਕਿ ਮੇਰੇ ਨਾਲ ਕਈ ਲੋਕ ਆਪਣੇ ਆਪ ਨੂੰ ਜੋੜ ਸਕਦੇ ਹਨ। ਮੈਂ ਇੱਕ ਸਾਹ ਦੀ ਡਾਕਟਰ ਹਾਂ। ਮੈਂ ਕਈ ਲੋਕਾਂ ਨਾਲ ਕੰਮ ਕੀਤਾ ਹੈ। ਮੈਂ ਤਿੰਨ ਬੱਚਿਆਂ ਦੀ ਮਾਂ ਹਾਂ ਅਤੇ ਬਰੈਂਪਟਨ ਵਿੱਚ ਬਹੁਤ ਸਾਰੇ ਲੋਕ ਮੇਰਾ ਪਰਿਵਾਰ ਹਨ।’ ਨਵਜੀਤ ਦਾ ਕਹਿਣਾ ਹੈ ਕਿ ਨਵਾਂ ਬੁਨਿਆਦੀ ਢਾਂਚਾ ਬਣਾਉਣ, ਅਪਰਾਧ ਨੂੰ ਘਟਾਉਣ ਅਤੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ।
----------- Advertisement -----------
ਕੈਨੇਡਾ ਦੇ ਬਰੈਂਪਟਨ ਦੀ ਪਹਿਲੀ ਦਸਤਾਰਧਾਰੀ ਮਹਿਲਾ ਕੌਂਸਲਰ ਬਣੀ ਨਵਜੀਤ ਕੌਰ ਬਰਾੜ
Published on
----------- Advertisement -----------
----------- Advertisement -----------












