ਨੇਪਾਲ ਦੇ ਵਿਦੇਸ਼ ਮੰਤਰੀ ਡਾਕਟਰ ਅਰਜੂ ਰਾਣਾ ਦੇਉਬਾ ਐਤਵਾਰ ਨੂੰ ਭਾਰਤ ਪਹੁੰਚ ਗਏ ਹਨ। ਨਵੀਂ ਦਿੱਲੀ ਪਹੁੰਚਣ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵਿੱਟਰ ‘ਤੇ ਪੋਸਟ ਕੀਤਾ ਕਿ ਨੇਪਾਲ ਦੇ ਵਿਦੇਸ਼ ਮੰਤਰੀ ਡਾ. ਆਰਜੂ ਰਾਣਾ ਦੇਉਬਾ ਦਾ ਨਵੀਂ ਦਿੱਲੀ ਪਹੁੰਚਣ ‘ਤੇ ਉਨ੍ਹਾਂ ਦਾ ਸਵਾਗਤ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਇਹ ਦੌਰਾ ਨਿਯਮਤ ਉੱਚ ਪੱਧਰੀ ਭਾਰਤ-ਨੇਪਾਲ ਦੁਵੱਲੇ ਆਦਾਨ-ਪ੍ਰਦਾਨ ਦੀ ਪਰੰਪਰਾ ਨੂੰ ਜਾਰੀ ਰੱਖਦਾ ਹੈ। ਉਹ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤਾਂ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਪਾਵਾਂ ‘ਤੇ ਚਰਚਾ ਕਰਨ ਲਈ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕਰੇਗੀ।
ਦੱਸ ਦਈਏ ਕਿ ਨੇਪਾਲ ਦੇ ਵਿਦੇਸ਼ ਮੰਤਰੀ ਦੇਉਬਾ 22 ਅਗਸਤ ਤੱਕ ਭਾਰਤ ਦੌਰੇ ‘ਤੇ ਰਹਿਣਗੇ। ਉਨ੍ਹਾਂ ਦਾ ਇਹ ਦੌਰਾ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਕਾਠਮੰਡੂ ਦੌਰੇ ਤੋਂ ਇਕ ਹਫਤੇ ਬਾਅਦ ਹੋ ਰਿਹਾ ਹੈ। ਸੂਤਰਾਂ ਅਨੁਸਾਰ ਵਿਦੇਸ਼ ਮੰਤਰੀ ਰਾਣਾ ਹਾਈਪਰਪੈਰਾਥਾਈਰੋਡਿਜ਼ਮ ਦੇ ਆਪਣੇ ਪਿਛਲੇ ਆਪਰੇਸ਼ਨ ਨਾਲ ਸਬੰਧਤ ਹੋਰ ਜਾਂਚਾਂ ਲਈ ਨਵੀਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਦਾ ਦੌਰਾ ਵੀ ਕਰਨਗੇ। ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਣਾ ਦਾ ਇਹ ਪਹਿਲਾ ਅਧਿਕਾਰਤ ਵਿਦੇਸ਼ ਦੌਰਾ ਹੈ।
----------- Advertisement -----------
ਨੇਪਾਲ ਦੀ ਵਿਦੇਸ਼ ਮੰਤਰੀ ਪੁੱਜੀ ਭਾਰਤ, ਦੋਹਾਂ ਦੇਸ਼ਾਂ ਵਿਚਾਲੇ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਹੋਵੇਗੀ ਚਰਚਾ
Published on
----------- Advertisement -----------
----------- Advertisement -----------












