ਕਰਨਾਟਕ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਆਖਰਕਾਰ ਬੁੱਧਵਾਰ ਦੇਰ ਰਾਤ ਇਹ ਸਸਪੈਂਸ ਖਤਮ ਹੋ ਹੀ ਗਿਆ। ਸਿੱਧਰਮਈਆ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਚੁਣੇ ਗਏ ਹਨ। ਜਦੋਂ ਕਿ ਡੀਕੇ ਸ਼ਿਵਕੁਮਾਰ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੈ। ਦੋਵੇਂ ਨੇਤਾ 20 ਮਈ ਸ਼ਨੀਵਾਰ ਨੂੰ ਸਹੁੰ ਚੁੱਕਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਗਾਂਧੀ ਪਰਿਵਾਰ ਅਤੇ ਸੀਨੀਅਰ ਕਾਂਗਰਸੀ ਆਗੂ ਬੈਂਗਲੁਰੂ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣਗੇ। ਦੱਸ ਦਈਏ ਕਿ ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਦੇ ਸਮਰਥਨ ‘ਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਬੈਨਰ ਲਗਾਏ ਗਏ ਹਨ। ਸਿਧਾਰਮਈਆ ਦੇ ਘਰ ਦੇ ਬਾਹਰ ਭਾਰੀ ਸੁਰੱਖਿਆ ਬਲ ਵੀ ਤਾਇਨਾਤ ਹੈ।
ਜ਼ਿਕਰਯੋਗ ਹੈ ਕਿ ਕਰਨਾਟਕ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 224 ‘ਚੋਂ 136 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਉਦੋਂ ਤੋਂ ਹੀ ਸਾਬਕਾ ਸੀਐਮ ਸਿੱਧਰਮਈਆ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡੀਕੇ ਸ਼ਿਵਕੁਮਾਰ ਦੇ ਵਿੱਚ ਸੀਐਮ ਦੇ ਅਹੁਦੇ ਲਈ ਰੱਸਾਕਸ਼ੀ ਚੱਲ ਰਹੀ ਸੀ। ਦੋਵੇਂ ਇਸ ਅਹੁਦੇ ‘ਤੇ ਆਪਣਾ ਦਾਅਵਾ ਜਤਾਉਣ ‘ਤੇ ਅੜੇ ਹੋਏ ਸਨ। ਇਸ ਤੋਂ ਪਹਿਲਾਂ ਦੋਵੇਂ ਆਗੂ ਬੁੱਧਵਾਰ ਨੂੰ ਦਿੱਲੀ ਪੁੱਜੇ ਅਤੇ ਪਾਰਟੀ ਆਗੂਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਸੰਕਟ ਦੇ ਹੱਲ ਲਈ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੇ ਘਰ ਵੀ ਮੀਟਿੰਗ ਕੀਤੀ ਗਈ।
----------- Advertisement -----------
ਸਿੱਧਰਮਈਆ ਹੋਣਗੇ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਅਤੇ ਡੀਕੇ ਸ਼ਿਵਕੁਮਾਰ ਉਪ-ਮੁੱਖ ਮੰਤਰੀ, 20 ਮਈ ਨੂੰ ਚੁੱਕਣਗੇ ਸਹੁੰ
Published on
----------- Advertisement -----------
----------- Advertisement -----------