ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਕੋਚੀ ਨਗਰ ਨਿਗਮ (ਕੇਐਮਸੀ) ‘ਤੇ 100 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਕੋਚੀ ਦੇ ਬ੍ਰਹਮਪੁਰਮ ‘ਚ ਕੂੜਾ ਡੰਪ ਸਾਈਟ ‘ਤੇ ਅੱਗ ਲੱਗਣ ਦੇ ਮਾਮਲੇ ‘ਚ ਲਗਾਇਆ ਗਿਆ ਹੈ। ਐੱਨਜੀਟੀ ਨੇ ਆਪਣੇ ਹੁਕਮ ‘ਚ ਕਿਹਾ ਕਿ ਕੇਰਲ ਸਰਕਾਰ ਅਤੇ ਕੇਐੱਮਸੀ ਆਪਣੀ ਡਿਊਟੀ ‘ਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਨੇ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਕੀਤੀ ਹੈ। NGT ਨੇ ਜੁਰਮਾਨਾ ਇੱਕ ਮਹੀਨੇ ਦੇ ਅੰਦਰ ਜਮ੍ਹਾ ਕਰਵਾਉਣ ਲਈ ਕਿਹਾ ਹੈ। ਇਹ ਪੈਸਾ ਉਨ੍ਹਾਂ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ ਜੋ ਜ਼ਹਿਰੀਲੇ ਧੂੰਏਂ ਕਾਰਨ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਦੱਸ ਦਈਏ ਕਿ 2 ਮਾਰਚ ਨੂੰ ਕੋਚੀ ਦੇ ਬ੍ਰਹਮਪੁਰਮ ‘ਚ ਕੂੜਾ ਡੰਪ ਸਾਈਟ ‘ਤੇ ਅੱਗ ਲੱਗ ਗਈ ਸੀ। ਹਾਲਾਂਕਿ, ਅੱਗ ਨੂੰ ਉਸੇ ਦਿਨ ਬੁਝਾ ਲਿਆ ਗਿਆ ਸੀ ਪਰ, ਕਈ ਦਿਨਾਂ ਤੋਂ ਸੜੇ ਹੋਏ ਪਲਾਸਟਿਕ ਵਿੱਚੋਂ ਧੂੰਆਂ ਨਿਕਲਦਾ ਰਿਹਾ। ਜਿਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ।
NGT ਨੇ ਕੋਚੀ ਨਗਰ ਨਿਗਮ ‘ਤੇ ਲਗਾਇਆ 100 ਕਰੋੜ ਰੁਪਏ ਦਾ ਜੁਰਮਾਨਾ
Published on
