ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਓਡੀਸ਼ਾ ਦੇ ਜਗਨਨਾਥ ਮੰਦਰ ਪਹੁੰਚੇ। ਦੋਵੇਂ ਮੰਤਰੀ ਮੰਦਿਰ ਦੇ ਪਰਿਸਰ ਵਿੱਚ ਨੰਗੇ ਪੈਰੀਂ ਕਾਫੀ ਦੂਰ ਤਕ ਪੈਦਲ ਚਲ ਕੇ ਗਏ। ਦਰਸ਼ਨ ਤੋਂ ਬਾਅਦ ਨਿਰਮਲਾ ਸੀਤਾਰਮਨ ਅਤੇ ਧਰਮਿੰਦਰ ਪ੍ਰਧਾਨ ਨੇ ਉੜੀਸਾ ਦੇ ਮਸ਼ਹੂਰ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨਾਲ ਮੁਲਾਕਾਤ ਕੀਤੀ।

ਦੋਵੇਂ ਕੇਂਦਰੀ ਮੰਤਰੀਆਂ ਨੇ ਸੁਦਰਸ਼ਨ ਦੁਆਰਾ ਬਣਾਈ ਗਈ ਰੇਤ ਕਲਾ ਨੂੰ ਦੇਖਣ ਲਈ ਪੁਰੀ ਵਿੱਚ ਬਲੂ ਫਲੈਗ ਬੀਚ ਦਾ ਦੌਰਾ ਕੀਤਾ। ਸੁਦਰਸ਼ਨ ਨੇ ਇਸ ਦੌਰਾਨ ‘ਮੇਰੀ ਮਾਟੀ ਮੇਰਾ ਦੇਸ਼’ ਥੀਮ ‘ਤੇ ਕਲਾਕਾਰੀ ਤਿਆਰ ਕੀਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਕਲਾਕਾਰੀ ਦੇ ਨਾਲ ਆਪਣੀ ਤਸਵੀਰ ਲਈ ਪੋਜ਼ ਦਿੱਤਾ। ਦੱਸ ਦਈਏ ਕਿ ਸੁਦਰਸ਼ਨ ਪਟਨਾਇਕ ਆਪਣੀ ਰੇਤ ਕਲਾ ਲਈ ਬਹੁਤ ਮਸ਼ਹੂਰ ਹੈ। ਉਨ੍ਹਾਂ ਦੀ ਇਸ ਕਲਾ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ।












