April 21, 2026, 2:04 am
----------- Advertisement -----------
HomeNewsBreaking Newsਨਿਰਮਲਾ ਸੀਤਾਰਮਨ ਅੱਜ ਪੇਸ਼ ਕਰੇਗੀ ਮੋਦੀ ਸਰਕਾਰ 3.0 ਦਾ ਪਹਿਲਾ ਬਜਟ, ਟੈਕਸ...

ਨਿਰਮਲਾ ਸੀਤਾਰਮਨ ਅੱਜ ਪੇਸ਼ ਕਰੇਗੀ ਮੋਦੀ ਸਰਕਾਰ 3.0 ਦਾ ਪਹਿਲਾ ਬਜਟ, ਟੈਕਸ ਛੋਟ ਸਮੇਤ ਹੋ ਸਕਦੇ ਹਨ ਵੱਡੇ ਐਲਾਨ

Published on

----------- Advertisement -----------

ਨਵੀਂ ਦਿੱਲੀ, 23 ਜੁਲਾਈ 2024 – ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਹ ਬਜਟ ਪੇਸ਼ ਕਰਨਗੇ। ਬਜਟ ਨੂੰ ਲੈ ਕੇ ਪਹਿਲਾਂ ਹੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਆਮ ਆਦਮੀ ਨੂੰ ਇਸ ਬਜਟ ਤੋਂ ਕਈ ਵੱਡੀਆਂ ਉਮੀਦਾਂ ਹਨ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਸੰਸਦ ‘ਚ ਬਜਟ ਪੇਸ਼ ਕਰਨ ਜਾ ਰਹੇ ਹਨ। ਵਿੱਤ ਮੰਤਰੀ ਦਾ ਇਹ ਲਗਾਤਾਰ 7ਵਾਂ ਬਜਟ ਹੈ। ਇਸ ਵਾਰ ਬਜਟ ‘ਚ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ‘ਤੇ ਫੋਕਸ ਦੇਖਿਆ ਜਾ ਸਕਦਾ ਹੈ। ਮੱਧ ਵਰਗ ਨੂੰ ਵੀ ਟੈਕਸ ਰਾਹਤ ਮਿਲ ਸਕਦੀ ਹੈ।

ਇਹ ਬਜਟ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦਾ ਰੋਡ ਮੈਪ ਦੇਵੇਗਾ। ਜੋ ਕਿ ਭਾਰਤ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਬਲੂਪ੍ਰਿੰਟ ਵੀ ਤਿਆਰ ਕਰੇਗਾ। ਅੱਜ ਦਾ ਬਜਟ ਵਿਕਸਤ ਭਵਿੱਖ ਦੀ ਨੀਂਹ ਰੱਖ ਸਕਦਾ ਹੈ। ਇਹ ਸੰਕੇਤ ਕੱਲ੍ਹ ਰਾਸ਼ਟਰਪਤੀ ਦੇ ਸੰਬੋਧਨ ਵਿੱਚ ਦਿੱਤਾ ਗਿਆ ਸੀ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਬਜਟ ਸਰਕਾਰ ਦੀਆਂ ਦੂਰਗਾਮੀ ਨੀਤੀਆਂ ਅਤੇ ਭਵਿੱਖੀ ਵਿਜ਼ਨ ਦਾ ਪ੍ਰਭਾਵਸ਼ਾਲੀ ਦਸਤਾਵੇਜ਼ ਹੋਵੇਗਾ। ਕਿਸਾਨ ਸਨਮਾਨ ਨਿਧੀ 8 ਹਜ਼ਾਰ ਹੋ ਸਕਦੀ ਹੈ, 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਮੁਫਤ ਇਲਾਜ ਦਾ ਐਲਾਨ ਵੀ ਸੰਭਵ ਹੈ।

ਉਮੀਦ ਹੈ ਕਿ ਟੈਕਸ ਛੋਟ ਸਮੇਤ ਹੇਠ ਲਿਖੇ ਵੱਡੇ ਐਲਾਨ ਹੋ ਸਕਦੇ ਹਨ,,,,,,,,,

  1. ਕਿਸਾਨ ਸਨਮਾਨ ਨਿਧੀ: ਰਕਮ 6 ਹਜ਼ਾਰ ਰੁਪਏ ਤੋਂ ਵੱਧ ਕੇ 8 ਹਜ਼ਾਰ ਰੁਪਏ ਹੋ ਸਕਦੀ ਹੈ, 9 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਮਿਲੇਗਾ।
  2. ਬੱਚਤਾਂ ‘ਤੇ ਟੈਕਸ ਛੋਟ: 80C ਦੇ ਤਹਿਤ ਟੈਕਸ ਛੋਟ 1.5 ਲੱਖ ਰੁਪਏ ਤੋਂ ਵਧ ਕੇ 3 ਲੱਖ ਰੁਪਏ ਹੋ ਸਕਦੀ ਹੈ, ਜਿਸ ਨਾਲ 2 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੂੰ ਫਾਇਦਾ ਹੋਵੇਗਾ।
  3. ਸਿਹਤ ਬੀਮਾ ਪ੍ਰੀਮੀਅਮ ‘ਤੇ ਟੈਕਸ ਛੋਟ: 80D ਦੇ ਤਹਿਤ ਛੋਟ ਦੁੱਗਣੀ ਕੀਤੀ ਜਾ ਸਕਦੀ ਹੈ, 2 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੂੰ ਲਾਭ ਹੋਵੇਗਾ।
  4. ਅਟਲ ਪੈਨਸ਼ਨ ਯੋਜਨਾ: ਇਹ 5 ਹਜ਼ਾਰ ਰੁਪਏ ਤੋਂ ਵਧ ਕੇ 10 ਹਜ਼ਾਰ ਰੁਪਏ ਹੋ ਸਕਦੀ ਹੈ।
  5. ਆਯੁਸ਼ਮਾਨ ਭਾਰਤ ਯੋਜਨਾ: 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫਤ ਇਲਾਜ, 4 ਕਰੋੜ ਲੋਕਾਂ ਨੂੰ ਇਸਦਾ ਫਾਇਦਾ ਹੋਵੇਗਾ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...

ਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤ

ਪਟਿਆਲਾ, 19 ਅਪ੍ਰੈਲ 2026:ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ...

MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest

ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ...

ਊਧਮਪੁਰ ‘ਚ ਖੌਫਨਾਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 10 ਤੋਂ ਵੱਧ ਮੌਤਾਂ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸਵਾਰੀਆਂ...

ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਤੋਂ ਮਿਲੇਗੀ ਸਖਤ ਸਜ਼ਾ, ਪੰਜਾਬ ਦੇ ਰਾਜਪਾਲ ਨੇ ਬਿੱਲ ‘ਤੇ ਕੀਤੇ ਦਸਤਖਤ

ਪੰਜਾਬ ਵਿੱਚ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਅਦਬੀ...

ਨਿਊਜ਼ੀਲੈਂਡ ਦੌਰੇ ਦਰਮਿਆਨ PM ਲਕਸਨ ਜੀ ਜਥੇਦਾਰ ਗੜਗੱਜ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਔਕਲੈਂਡ ਦੇ ਓਟਾਹੂਹੂ ਵਿੱਚ ਸਥਿਤ ਗੁਰੂ ਨਾਨਕ...