ਓਡੀਸ਼ਾ ਦੇ ਗੰਜਮ ਜ਼ਿਲ੍ਹੇ ਵਿੱਚ ਐਤਵਾਰ ਨੂੰ ਦੋ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋ ਗਏ। ਬਰਹਮਪੁਰ ਦੇ ਐਸਪੀ ਸਰਵਣ ਵਿਵੇਕ ਨੇ ਦੱਸਿਆ- ਦਿਗਪਹਾੰਡੀ ਵਿੱਚ ਓਡੀਸ਼ਾ ਰਾਜ ਸੜਕ ਆਵਾਜਾਈ ਨਿਗਮ (OSRTC) ਦੀ ਬੱਸ ਅਤੇ ਨਿੱਜੀ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਓਐਸਆਰਟੀਸੀ ਦੀ ਬੱਸ ਰਾਏਗੜਾ ਤੋਂ ਭੁਵਨੇਸ਼ਵਰ ਜਾ ਰਹੀ ਸੀ, ਜਦੋਂ ਕਿ ਪ੍ਰਾਈਵੇਟ ਬੱਸ ਬਰਹਮਪੁਰ ਦੇ ਪਿੰਡ ਖੰਡਦੇਉਲੀ ਤੋਂ ਵਾਪਸ ਆ ਰਹੀ ਸੀ। ਇਸ ਵਿੱਚ ਸਵਾਰ ਯਾਤਰੀ ਇੱਕ ਵਿਆਹ ਤੋਂ ਘਰ ਪਰਤ ਰਹੇ ਸਨ। ਸਾਰੇ ਜ਼ਖਮੀਆਂ ਨੂੰ ਐਮਕੇਸੀਜੀ ਮੈਡੀਕਲ ਕਾਲਜ, ਬਰਹਮਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੱਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 3-3 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਜ਼ਖ਼ਮੀਆਂ ਨੂੰ ਮੁਫ਼ਤ ਮੈਡੀਕਲ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਨੇ ਵਿੱਤ ਮੰਤਰੀ ਵਿਕਰਮ ਅਰੁਖ ਅਤੇ ਗੰਜਮ ਡੀਪੀਸੀਸੀ ਦੇ ਪ੍ਰਧਾਨ ਅਤੇ ਵਿਧਾਇਕ ਵਿਕਰਮ ਪਾਂਡਾ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ।
----------- Advertisement -----------
ਓਡੀਸ਼ਾ ‘ਚ ਭਿਆਨਕ ਹਾਦਸਾ, ਦੋ ਬੱਸਾਂ ਦੀ ਟੱਕਰ ‘ਚ 12 ਲੋਕਾਂ ਦੀ ਮੌਤ, ਅੱਠ ਜ਼ਖਮੀ
Published on
----------- Advertisement -----------
----------- Advertisement -----------












