ਓਡੀਸ਼ਾ ਦੇ ਅੰਗੁਲ ਜ਼ਿਲੇ ‘ਚ ਸ਼ਨੀਵਾਰ ਨੂੰ NTPC ਤਾਲਚੇਰ ਕਨਿਹਾ ਥਰਮਲ ਪਾਵਰ ਸਟੇਸ਼ਨ ‘ਚ ਭਿਆਨਕ ਅੱਗ ਲੱਗ ਗਈ। ਫੈਕਟਰੀ ‘ਚੋਂ ਧੂੰਏਂ ਦਾ ਗੁਬਾਰ ਨਿਕਲਦਾ ਦੇਖਿਆ ਗਿਆ। ਐਨਟੀਪੀਸੀ ਲਿਮਟਿਡ ਮੁਤਾਬਕ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਤਾਲਚੇਰ ਇਲਾਕੇ ਵਿੱਚ ਪਲਾਂਟ ਦੀ ਕੋਲਾ ਟਰਾਂਸਪੋਰਟ ਕਨਵੇਅਰ ਬੈਲਟ ਵਿੱਚ ਇਹ ਅੱਗ ਲੱਗੀ। ਅੱਗ ਨਾਲ ਕਨਵੇਅਰ ਬੈਲਟ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਪੂਰਾ ਇਲਾਕਾ ਧੂੰਏਂ ਨਾਲ ਭਰ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ। ਐਨਟੀਪੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੀਆਈਐਸਐਫ ਫਾਇਰ ਵਿੰਗ ਅਤੇ ਪਲਾਂਟ ਡਿਜ਼ਾਸਟਰ ਟੀਮ ਦੁਆਰਾ ਤੁਰੰਤ ਕਾਰਵਾਈ ਕੀਤੀ ਗਈ। ਫਿਲਹਾਲ ਅੱਗ ਪੂਰੀ ਤਰ੍ਹਾਂ ਬੁਝ ਗਈ ਹੈ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
----------- Advertisement -----------
ਉੜੀਸਾ ਦੇ ਤਾਲਚੇਰ ‘ਚ NTPC ਥਰਮਲ ਪਾਵਰ ਸਟੇਸ਼ਨ ‘ਚ ਲੱਗੀ ਭਿਆਨਕ ਅੱਗ
Published on
----------- Advertisement -----------
----------- Advertisement -----------












