June 6, 2026, 10:10 pm
----------- Advertisement -----------
HomeNewsBreaking Newsਓਮਾਨ ਤੇਲ ਟੈਂਕਰ ਹਾਦਸਾ: 8 ਭਾਰਤੀਆਂ ਨੂੰ ਬਚਾਇਆ ਗਿਆ, ਭਾਰਤੀ ਜਲ ਸੈਨਾ...

ਓਮਾਨ ਤੇਲ ਟੈਂਕਰ ਹਾਦਸਾ: 8 ਭਾਰਤੀਆਂ ਨੂੰ ਬਚਾਇਆ ਗਿਆ, ਭਾਰਤੀ ਜਲ ਸੈਨਾ ਨੇ ਜੰਗੀ ਬੇੜੇ INS ਤੇਗ ਨੂੰ ਖੋਜ ਲਈ ਭੇਜਿਆ ਸੀ

Published on

----------- Advertisement -----------
  • ਓਮਾਨ ਨੇੜੇ ਸਮੁੰਦਰ ‘ਚ ਪਲਟ ਗਿਆ ਸੀ ਤੇਲ ਟੈਂਕਰ

ਓਮਾਨ, 18 ਜੁਲਾਈ 2024 – ਓਮਾਨ ਨੇੜੇ ਸਮੁੰਦਰ ਵਿੱਚ ਇੱਕ ਤੇਲ ਟੈਂਕਰ ਪਲਟ ਗਿਆ ਸੀ। ਇਸ ਦੇ 9 ਕਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਨ੍ਹਾਂ ਵਿੱਚੋਂ 8 ਭਾਰਤੀ ਹਨ। ਬਚਾਇਆ ਗਿਆ ਇੱਕ ਹੋਰ ਨਾਗਰਿਕ ਸ੍ਰੀਲੰਕਾ ਦਾ ਹੈ।

ਜਹਾਜ਼ ‘ਚ ਕੁੱਲ 16 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 7 ਅਜੇ ਵੀ ਲਾਪਤਾ ਹਨ। 5 ਭਾਰਤੀਆਂ ਅਤੇ 2 ਸ਼੍ਰੀਲੰਕਾਈ ਨਾਗਰਿਕਾਂ ਦੀ ਭਾਲ ਅਜੇ ਵੀ ਜਾਰੀ ਹੈ।

ਮੈਰੀਟਾਈਮ ਸੇਫਟੀ ਸੈਂਟਰ ਮੁਤਾਬਕ ਪ੍ਰੇਸਟੀਜ ਫਾਲਕਨ ਨਾਂ ਦਾ ਤੇਲ ਟੈਂਕਰ ਦੁਬਈ ਦੇ ਹਮਰੀਆ ਬੰਦਰਗਾਹ ਤੋਂ ਰਵਾਨਾ ਹੋਇਆ ਸੀ। ਇਸ ਉੱਤੇ ਕੋਮੋਰੋਸ ਦਾ ਝੰਡਾ ਲਗਾਇਆ ਗਿਆ ਸੀ। ਇਹ ਯਮਨ ਦੇ ਅਦਨ ਬੰਦਰਗਾਹ ਜਾ ਰਿਹਾ ਸੀ। ਤੇਲ ਟੈਂਕਰ ਸੋਮਵਾਰ ਨੂੰ ਡੂਕਮ ਦੇ ਬੰਦਰਗਾਹ ਸ਼ਹਿਰ ਨੇੜੇ ਰਾਸ ਮਦਰਕਾਹ ਤੋਂ ਲਗਭਗ 46 ਕਿਲੋਮੀਟਰ ਦੱਖਣ-ਪੂਰਬ ਵਿਚ ਪਲਟ ਗਿਆ।

ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਓਮਾਨ ਵਿੱਚ ਤੇਲ ਟੈਂਕਰ ਦੇ ਡੁੱਬਣ ਦੀ ਸੂਚਨਾ ਮਿਲਦੇ ਹੀ ਭਾਰਤੀ ਜਲ ਸੈਨਾ ਨੇ ਜੰਗੀ ਬੇੜੇ ਆਈਐਨਐਸ ਤੇਗ ਅਤੇ ਜਹਾਜ਼ ਪੀ-8ਆਈ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਭੇਜਿਆ। ਓਮਾਨੀ ਦੇ ਜਹਾਜ਼ਾਂ ਦੇ ਨਾਲ ਇਹ ਜੰਗੀ ਬੇੜੇ ਅਦਨ ਬੰਦਰਗਾਹ ਨੇੜੇ ਤਲਾਸ਼ੀ ਮੁਹਿੰਮ ‘ਚ ਲੱਗੇ ਹੋਏ ਹਨ।

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਜਹਾਜ਼ ਅਜੇ ਵੀ ਸਮੁੰਦਰ ਵਿਚ ਉਲਟਾ ਡੁੱਬਿਆ ਹੋਇਆ ਹੈ। ਇਸ ਤੋਂ ਤੇਲ ਲੀਕ ਹੋਇਆ ਹੈ ਜਾਂ ਨਹੀਂ, ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡੁੱਬਣ ਵਾਲੇ ਟੈਂਕਰ ਦੀ ਲੋਕੇਸ਼ਨ ਚਾਰ ਦਿਨ ਪਹਿਲਾਂ ਅਪਡੇਟ ਕੀਤੀ ਗਈ ਸੀ।

ਇਹ ਲਗਭਗ 117 ਮੀਟਰ ਲੰਬਾ ਤੇਲ ਟੈਂਕਰ ਹੈ, ਜੋ 2007 ਵਿੱਚ ਬਣਾਇਆ ਗਿਆ ਸੀ। ਆਮ ਤੌਰ ‘ਤੇ ਅਜਿਹੇ ਛੋਟੇ ਟੈਂਕਰਾਂ ਦੀ ਵਰਤੋਂ ਛੋਟੀਆਂ ਯਾਤਰਾਵਾਂ ਲਈ ਕੀਤੀ ਜਾਂਦੀ ਹੈ। ਡੂਕਮ ਪੋਰਟ, ਓਮਾਨ ਦੇ ਦੱਖਣ-ਪੱਛਮੀ ਤੱਟ ‘ਤੇ ਸਥਿਤ, ਦੇਸ਼ ਦੇ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਲਈ ਇੱਕ ਪ੍ਰਮੁੱਖ ਕੇਂਦਰ ਹੈ। ਇੱਥੇ ਮੌਜੂਦ ਤੇਲ ਰਿਫਾਇਨਰੀ ਡੂਕਮ ਦੇ ਵੱਡੇ ਉਦਯੋਗਿਕ ਖੇਤਰ ਦਾ ਹਿੱਸਾ ਹੈ, ਜੋ ਕਿ ਓਮਾਨ ਦਾ ਸਭ ਤੋਂ ਵੱਡਾ ਅਤੇ ਇੱਕੋ ਇੱਕ ਆਰਥਿਕ ਪ੍ਰੋਜੈਕਟ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...