ਭਾਰਤ ‘ਚ OnePlus ਦੀ OnePlus Nord ਸੀਰੀਜ਼ ਨੇ ਲੋਕਾਂ ਨੂੰ ਕਾਫੀ ਨਿਰਾਸ਼ ਕੀਤਾ ਹੈ। OnePlus Nord ਸੀਰੀਜ਼ ‘ਚ ਲਗਾਤਾਰ ਅੱਗ ਲੱਗਣ ਦੀਆਂ ਖਬਰਾਂ ਆ ਰਹੀਆਂ ਹਨ। ਜਨਵਰੀ ਵਿੱਚ OnePlus Nord ce ਵਿੱਚ ਅੱਗ ਲੱਗ ਗਈ ਸੀ ਅਤੇ ਹੁਣ OnePlus Nord 2 5G ਵਿੱਚ ਅੱਗ ਲੱਗਣ ਦੀ ਖਬਰ ਆਈ ਹੈ। ਇਹ ਮਾਮਲਾ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਰਹਿਣ ਵਾਲੇ ਲਕਸ਼ਯ ਵਰਮਾ ਦਾ ਹੈ।
ਲਕਸ਼ਯ ਵਰਮਾ ਨੇ ਦਾਅਵਾ ਕੀਤਾ ਕਿ ਉਸਨੇ ਇਹ ਫੋਨ ਪੰਜ ਮਹੀਨੇ ਪਹਿਲਾਂ ਹੀ ਖਰੀਦਿਆ ਸੀ। ਜਦੋਂ ਉਸ ਦਾ ਭਰਾ ਫੋਨ ‘ਤੇ ਗੱਲ ਕਰ ਰਿਹਾ ਸੀ ਤਾ ਅਚਾਨਕ OnePlus Nord 2 5G ‘ਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਫੋਨ ਦਾ ਫਰੇਮ ਬਿਲਕੁਲ ਅਲੱਗ ਹੋ ਗਿਆ। ਲਕਸ਼ਯ ਨੇ ਦੱਸਿਆ ਕਿ ਫੋਨ ਨੂੰ ਅੱਗ ਲੱਗਣ ਤੋਂ ਬਾਅਦ ਵਨਪਲੱਸ ਸਰਵਿਸ ਸੈਂਟਰ ਗਿਆ, ਜਿੱਥੇ ਕਰਮਚਾਰੀਆਂ ਨੇ ਫੋਨ ਠੀਕ ਕਰਨ ਤੋਂ ਇਨਕਾਰ ਕਰ ਦਿੱਤਾ। ਕੰਪਨੀ ਨੇ ਇਸ ਮਾਮਲੇ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾ ਇਸ ਸਾਲ ਜਨਵਰੀ ਵਿੱਚ ਦੁਸ਼ਯੰਤ ਗੋਸਵਾਮੀ ਨਾਮ ਦੇ ਇੱਕ ਉਪਭੋਗਤਾ ਨੇ ਆਪਣੇ OnePlus Nord CE ਫੋਨ ਵਿੱਚ ਅੱਗ ਲੱਗਣ ਦੀ ਸ਼ਿਕਾਇਤ ਕੀਤੀ ਸੀ। ਗੋਸਵਾਮੀ ਨੇ ਟਵਿਟਰ ‘ਤੇ ਫੋਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਇਸ ਤੋਂ ਪਹਿਲਾ ਪਿਛਲੇ ਸਾਲ OnePlus Nord ਸੀਰੀਜ਼ ਦੇ ਦੋ ਫੋਨਾਂ ‘ਚ ਧਮਾਕੇ ਹੋਏ ਸਨ।
----------- Advertisement -----------
ਗੱਲ ਕਰਦੇ ਸਮੇਂ OnePlus Nord 2 5G ਫੋਨ ‘ਚ ਹੋਇਆ ਧਮਾਕਾ
Published on
----------- Advertisement -----------
----------- Advertisement -----------